ਬਿਜ਼ਨੈੱਸ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ’ਚ ਗਿਰਾਵਟ ਜਾਰੀ ਹੈ। ਬੁੱਧਵਾਰ ਨੂੰ ਬਿਟਕੁਆਇਨ ਦੀਆਂ ਕੀਮਤਾਂ ’ਚ ਕਰੀਬ 6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅਪ੍ਰੈਲ ’ਚ ਇਸ ਡਿਜੀਟਲ ਕਰੰਸੀ ਦੀਆਂ ਦਰਾਂ ਲਗਭਗ 16 ਫ਼ੀਸਦੀ ਹੇਠਾਂ ਆ ਗਈਆਂ ਹਨ। ਜਨਵਰੀ ’ਚ ਯੂ. ਐੱਸ. ਵਲੋਂ ਬਿਟਕੁਆਇਨ ਈ. ਟੀ. ਐੱਫ. ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ।
ਇਸ ਸਮੇਂ ਦੌਰਾਨ ਬਿਟਕੁਆਇਨ ਨੇ ਆਪਣੀ ਇਤਿਹਾਸਕ ਦਰ ਨੂੰ ਵੀ ਛੂਹ ਲਿਆ ਸੀ ਪਰ ਅਪ੍ਰੈਲ ’ਚ ਇਸ ਕ੍ਰਿਪਟੋਕਰੰਸੀ ਦੀ ਕੀਮਤ ’ਤੇ ਲਗਾਮ ਲੱਗ ਗਈ। ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਕਟੌਤੀ ਦੇ ਡਰ ਕਾਰਨ, ਨਿਵੇਸ਼ਕ ਬਿਟਕੁਆਇਨ ਵਰਗੀਆਂ ਸਾਰੀਆਂ ਕ੍ਰਿਪਟੋਕਰੰਸੀਜ਼ ਤੋਂ ਲਗਾਤਾਰ ਪੈਸਾ ਕੱਢ ਰਹੇ ਹਨ। ਅਪ੍ਰੈਲ 2022 ਤੋਂ ਬਾਅਦ ਬਿਟਕੁਆਇਨ ਲਈ ਸਭ ਤੋਂ ਖ਼ਰਾਬ ਮਹੀਨਾ ਸਾਬਿਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਨੂਰਮਹਿਲ ’ਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਕਿਸਾਨਾਂ ਵਲੋਂ ਵਿਰੋਧ, ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਭੱਜੇ
ਵਧੀਆਂ ਦਰਾਂ ਦਾ ਫ਼ਾਇਦਾ ਉਠਾ ਰਹੇ ਨਿਵੇਸ਼ਕ
ਰਿਪੋਰਟ ਮੁਤਾਬਕ ਬਿਟਕੁਆਇਨ ਦੀਆਂ ਕੀਮਤਾਂ 70 ਹਜ਼ਾਰ ਡਾਲਰ ਦੇ ਅੰਕੜੇ ਨੂੰ ਪਾਰ ਕਰ ਚੁੱਕੀਆਂ ਹਨ। ਇਸ ਵਧੀ ਹੋਈ ਦਰ ਦਾ ਫ਼ਾਇਦਾ ਉਠਾਉਣ ਲਈ ਨਿਵੇਸ਼ਕਾਂ ਨੇ ਬਿਟਕੁਆਇਨ ਤੋਂ ਲਗਾਤਾਰ ਆਪਣਾ ਪੈਸਾ ਕਢਵਾਇਆ ਹੈ। ਅਪ੍ਰੈਲ ’ਚ ਵਿਕਰੀ ਦੇ ਭਾਰੀ ਦਬਾਅ ਕਾਰਨ ਬਿਟਕੁਆਇਨ ਦੀਆਂ ਕੀਮਤਾਂ ’ਚ ਕਰੀਬ 16 ਫ਼ੀਸਦੀ ਦੀ ਗਿਰਾਵਟ ਆਈ ਹੈ। ਬੁੱਧਵਾਰ ਨੂੰ ਬਿਟਕੁਆਇਨ ਦੀਆਂ ਕੀਮਤਾਂ ’ਚ 5.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਹ ਫਰਵਰੀ ਤੋਂ ਬਾਅਦ ਇਸ ਡਿਜੀਟਲ ਕਰੰਸੀ ਦੀ ਸਭ ਤੋਂ ਘੱਟ ਕੀਮਤ ਸੀ। ਇਸ ਤੋਂ ਬਾਅਦ ਇਹ 4.8 ਫ਼ੀਸਦੀ ਡਿੱਗ ਕੇ 57,001 ਡਾਲਰ ’ਤੇ ਬੰਦ ਹੋਇਆ। ਇਸ ਤੋਂ ਇਲਾਵਾ ਈਥਰ ਦੀ ਕੀਮਤ ’ਚ ਵੀ 3.6 ਫ਼ੀਸਦੀ ਦੀ ਕਮੀ ਆਈ ਹੈ ਤੇ ਹੁਣ ਇਹ 2,857 ਡਾਲਰ ’ਤੇ ਪਹੁੰਚ ਗਈ ਹੈ।
ਮਾਰਚ ’ਚ 73 ਹਜ਼ਾਰ ਡਾਲਰ ਦਾ ਅੰਕੜਾ ਪਾਰ ਕਰ ਗਿਆ ਸੀ
ਮਾਰਚ ’ਚ ਬਿਟਕੁਆਇਨ ਦੀ ਕੀਮਤ ਇਕ ਰਿਕਾਰਡ 73,803 ਡਾਲਰ ਤੱਕ ਪਹੁੰਚ ਗਈ, ਹੁਣ ਇਹ 22 ਫ਼ੀਸਦੀ ਹੇਠਾਂ ਆ ਗਈ ਹੈ। ਸਾਲ 2024 ’ਚ ਬਿਟਕੁਆਇਨ ਦੀ ਕੀਮਤ ’ਚ ਲਗਭਗ 35 ਫ਼ੀਸਦੀ ਦਾ ਵਾਧਾ ਹੋਇਆ ਹੈ। ਨਾਲ ਹੀ ਜੇਕਰ ਪਿਛਲੇ ਇਕ ਸਾਲ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਲਗਭਗ ਦੁੱਗਣਾ ਹੋ ਗਿਆ ਹੈ। ਨਿਵੇਸ਼ਕਾਂ ਨੇ ਜ਼ਿਆਦਾਤਰ ਪੈਸਾ ਬਿਟਕੁਆਇਨ ਈ. ਟੀ. ਐੱਫ. ’ਚ ਨਿਵੇਸ਼ ਕੀਤਾ ਹੈ। ਨਿਵੇਸ਼ਕ ਬੇਸਬਰੀ ਨਾਲ ਬਿਟਕੁਆਇਨ ਹਾਲਵਿੰਗ ਈਵੈਂਟ ਦੀ ਉਡੀਕ ਕਰ ਰਹੇ ਸਨ ਪਰ 20 ਅਪ੍ਰੈਲ ਨੂੰ ਆਯੋਜਿਤ ਪ੍ਰੋਗਰਾਮ ਨੇ ਬਹੁਤਾ ਪ੍ਰਭਾਵ ਨਹੀਂ ਛੱਡਿਆ। ਇਸ ਘਟਨਾ ਤੋਂ ਬਾਅਦ ਵੀ ਬਿਟਕੁਆਇਨ ਦੀਆਂ ਕੀਮਤਾਂ ’ਚ ਕਰੀਬ 15 ਫ਼ੀਸਦੀ ਦੀ ਗਿਰਾਵਟ ਆਈ ਹੈ। ਬਾਜ਼ਾਰ ਮਾਹਿਰਾਂ ਨੇ ਹੋਰ ਗਿਰਾਵਟ ਦਾ ਖਦਸ਼ਾ ਪ੍ਰਗਟਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫੈਡਰਲ ਰਿਜ਼ਰਵ ਨੇ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਦਰਾਂ ਨੂੰ ਰੱਖਿਆ ਸਥਿਰ
NEXT STORY