ਓਰੇਗਨ, ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਓਰੇਗਨ ਦੇ ਸ਼ਹਿਰ ਅਸਟੋਰੀਆ ਵਿਖੇ 'ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਸਟੋਰੀਆ' ਵੱਲੋਂ ਗ਼ਦਰ ਮੈਮੋਰੀਅਲ ਪਾਰਕ ਅਸਟੋਰੀਆ ਵਿਖੇ ਪਹਿਲਾ ਵਿਸ਼ੇਸ਼ ਸਮਾਗਮ ਮਿਤੀ 14 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ 'ਗ਼ਦਰ ਮੈਮੋਰੀਅਲ ਫਾਊਂਡੇਸ਼ਨ' ਦੇ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ ਸਮਾਗਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਵਿੱਚ ਕੈਂਟੀ ਬਰਾਊਨ ਗਵਰਨਰ ਓਰੇਗਨ ਸਟੇਟ, ਸਟੇਟ ਅਟਾਰਨੀ ਜਨਰਲ ਇਲੈਨ ਰੋਸੀਨ ਬਲੂਮ ,ਓਰੇਗਨ ਜ਼ਿਲਾ 16 ਦੇ ਸੈਨੇਟਰ ਬਿਟਸੀ ਜੋਹਨਸਨ ਅਤੇ ਅਸਟੋਰੀਆ ਦੇ ਮੇਅਰ ਅਤੇ ਸ਼ਹਿਰ ਦੇ ਬਾਕੀ ਉੱਚ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ।
ਸਮਾਗਮ ਦੀ ਸ਼ੁਰੂਆਤ ਗੁਰਬਾਣੀ ਨਾਲ ਕੀਤੀ ਜਾਵੇਗੀ । ਅਖੀਰ ਵਿਚ ਮੁੰਡੇ ਅਤੇ ਕੁੜੀਆਂ ਵਲੋਂ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਤਕੇ ਦੀਆਂ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ। ਚੇਅਰਮੈਨ ਸ. ਬਹਾਦਰ ਸਿੰਘ ਨੇ ਸਮੂਹ ਭਾਈਚਾਰੇ ਨੂੰ ਇਸ ਵਿਸ਼ੇਸ਼ ਮੌਕੇ 'ਤੇ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
66 ਸਾਲਾਂ ਤੋਂ ਨਹੁੰ ਨਾ ਕੱਟਣ ਕਾਰਨ ਭਾਰਤੀ ਨੂੰ ਚੁਕਾਉਣੀ ਪਈ ਇਹ ਕੀਮਤ
NEXT STORY