ਹੁਬਲੀ, (ਅਨਸ)- ਕਰਨਾਟਕ ਦੇ ਹੁਬਲੀ ’ਚ ਨੇਹਾ ਹਿਰੇਮਠ ਦੇ ਕਤਲ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਹੁਣ ਨੇਹਾ ਦੀ ਪੋਸਟਮਾਰਟਮ ਰਿਪੋਰਟ ਆਉਣ ਨਾਲ ਫੈਯਾਜ਼ ਦੀ ਬੇਰਹਿਮੀ ਦਾ ਪਰਦਾਫਾਸ਼ ਹੋ ਗਿਆ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸਿਰਫ ਅੱਧੇ ਮਿੰਟ ਵਿਚ ਉਸ ਨੂੰ 14 ਵਾਰ ਚਾਕੂ ਮਾਰਿਆ ਗਿਆ ਸੀ, ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪੋਸਟਮਾਰਟਮ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਫੈਯਾਜ਼ ਨੇ ਨੇਹਾ ਦੀ ਛਾਤੀ ਅਤੇ ਗਰਦਨ ’ਤੇ ਚਾਕੂ ਮਾਰਿਆ ਸੀ। ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਨੂੰ ਦੱਸਿਆ ਕਿ ਨੇਹਾ ਦੀ ਗਰਦਨ ’ਤੇ ਕਈ ਵਾਰ ਹਮਲਾ ਕੀਤਾ ਗਿਆ ਅਤੇ ਇਸ ਕਾਰਨ ਉਸ ਦੀਆਂ ਨਾੜੀਆਂ ਕੱਟੀਆਂ ਗਈਆਂ, ਜਿਸ ਕਾਰਨ ਵੱਡੀ ਮਾਤਰਾ ਵਿਚ ਖੂਨ ਵੱਗ ਗਿਆ, ਜਿਸ ਤੋਂ ਬਾਅਦ ਨੇਹਾ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਪਹਿਲਾਂ ਨੇਹਾ ਦੀ ਛਾਤੀ ਅਤੇ ਢਿੱਡ ’ਤੇ ਹਮਲਾ ਕੀਤਾ ਪਰ ਜਿਵੇਂ ਹੀ ਉਹ ਡਿੱਗੀ, ਫੈਯਾਜ਼ ਨੇ ਉਸ ਦੇ ਪੂਰੇ ਸਰੀਰ ’ਤੇ ਲਗਾਤਾਰ ਚਾਕੂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਉਸ ਦਾ ਗਲਾ ਵੱਢਣ ਦੀ ਵੀ ਕੋਸ਼ਿਸ਼ ਕੀਤੀ ਸੀ।
ਭਾਜਪਾ ਨੇ ਕੀਤਾ ਸੂਬਾ ਪੱਧਰੀ ਪ੍ਰਦਰਸ਼ਨ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਰਨਾਟਕ ਇਕਾਈ ਨੇ ਸੋਮਵਾਰ ਨੂੰ ਹੁਬਲੀ ਵਿਚ ਇਕ ਨੌਜਵਾਨ ਔਰਤ ਦੀ ਕਥਿਤ ਬੇਰਹਿਮੀ ਨਾਲ ਹੱਤਿਆ ਖਿਲਾਫ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ। ਹੁਬਲੀ-ਧਾਰਵਾੜ ਨਗਰ ਨਿਗਮ ਦੇ ਕੌਂਸਲਰ ਅਤੇ ਕਾਂਗਰਸ ਨੇਤਾ ਨਿਰੰਜਨ ਹਿਰੇਮਠ (23) ਦੀ 18 ਅਪ੍ਰੈਲ ਨੂੰ ਧਾਰਵਾੜ ਦੇ ਬੀ. ਵੀ. ਬੀ. ਕਾਲਜ ਕੈਂਪਸ ਵਿਚ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਨੂੰ ਲੈ ਕੇ ਸੂਬੇ ਭਰ ’ਚ ਰੋਸ ਦੇਖਿਆ ਗਿਆ। ਭਾਜਪਾ ਨੇ ਇਸ ਘਟਨਾ ਲਈ ਕਾਂਗਰਸ ਸਰਕਾਰ ਦੀ ਕਥਿਤ ‘ਤੁਸ਼ਟੀਕਰਨ ਦੀ ਰਾਜਨੀਤੀ’ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੂਬਾ ਪੱਧਰੀ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।
ਇਸ ਸੂਬੇ ’ਚ 24 ਹਜ਼ਾਰ ਅਧਿਆਪਕਾਂ ਦੀ ਨਿਯੁਕਤੀ ਰੱਦ, ਹਾਈ ਕੋਰਟ ਦਾ ਹੁਕਮ- 8 ਸਾਲ ਦੀ ਤਨਖਾਹ ਮੋੜੋ
NEXT STORY