ਸ਼ਿਕਾਗੋ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਸ਼ਿਕਾਗੋ ਵਿਚ 'ਲੇਬਰ ਡੇ' ਵੀਕੈਂਡ 'ਤੇ ਹੋਈ ਗੋਲੀਬਾਰੀ ਵਿਚ 8 ਸਾਲ ਦੀ ਇਕ ਬੱਚੀ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਵਿਚ ਸ਼ੁੱਕਰਵਾਰ ਤੋਂ ਮੰਗਲਵਾਰ ਦੇਰ ਰਾਤ ਤੱਕ ਹਿੰਸਕ ਘਟਨਾਵਾਂ ਵਿਚ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।
ਪੁਲਸ ਪ੍ਰਧਾਨ ਡੈਵਿਡ ਬਰਾਊਨ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਯਕੀਨਨ ਹਿੰਸਕ ਗੁਨਾਹਾਂ ਨਾਲ ਨਜਿੱਠਣ ਲਈ ਕਦਮ ਚੁੱਕ ਰਹੇ ਹਾਂ ਅਤੇ ਅਸੀਂ ਇਸ ਵਿਚ ਥੋੜ੍ਹੀ ਤਰੱਕੀ ਵੀ ਵੇਖੀ ਹੈ।' ਜੁਲਾਈ ਤੋਂ ਅਗਸਤ ਦਰਮਿਆਨ ਕਤਲ ਦੀਆਂ ਘਟਨਾਵਾਂ ਵਿਚ 45 ਫ਼ੀਸਦੀ ਦੀ, ਜਦੋਂਕਿ ਗੋਲੀਬਾਰੀ ਦੀਆਂ ਘਟਨਾਵਾਂ ਵਿਚ 15 ਫ਼ੀਸਦੀ ਦੀ ਕਮੀ ਆਈ ਹੈ। ਕੁਕ ਕਾਊਂਟੀ ਮੈਡੀਕਲ ਪ੍ਰੀਖਿਅਕ ਦਫ਼ਤਰ ਦੇ ਦਜੋਰ ਵਿਲਸਨ ਨੇ 'ਲੇਬਰ ਡੇ' ਵੀਕੈਂਡ 'ਤੇ ਗੋਲੀਬਾਰੀ ਦਾ ਸ਼ਿਕਾਰ ਹੋਈ 8 ਸਾਲਾ ਬੱਚੀ ਦੀ ਪਛਾਣ ਕੀਤੀ ਹੈ। ਪੁਲਸ ਨੇ ਦੱਸਿਆ ਕਿ ਬੱਚੀ ਨਿਸ਼ਾਨਾ ਨਹੀਂ ਸੀ। ਅਧਿਕਾਰੀਆਂ ਨੂੰ ਗੋਲੀਬਾਰੀ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਿਲਸਿਲੇ ਵਿਚ ਅਜੇ ਕਿਸੇ ਨੂੰ ਫੜਿਆ ਨਹੀਂ ਗਿਆ ਹੈ।
ਇਟਲੀ 'ਚ 6 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਮਾਪਿਆ ਦੇ ਚਿਹਰਿਆਂ 'ਤੇ ਚਿੰਤਾ
NEXT STORY