ਬੀਜਿੰਗ (ਬਿਊਰੋ): ਭਾਰਤ ਅਤੇ ਚੀਨ ਦੇ ਵਿਚ ਪੂਰਬੀ ਲੱਦਾਖ ਸਰਹੱਦ 'ਤੇ ਤਣਾਅ ਵੱਧਦਾ ਜਾ ਰਿਹਾ ਹੈ। ਇਸ ਸਬੰਧੀ ਦੋਹਾਂ ਦੇਸ਼ਾਂ ਦੇ ਨੇਤਾ ਰੂਸ ਵਿਚ ਚੱਲ ਰਹੇ ਐੱਸ.ਸੀ.ਓ. ਸੰਮੇਲਨ ਦੌਰਾਨ ਮੁਲਾਕਾਤ ਕਰ ਰਹੇ ਹਨ।ਉੱਥੇ ਦੂਜੇ ਪਾਸੇ ਚੀਨ ਨੇ ਵਾਸਤਵਿਕ ਕੰਟਰੋਲ ਰੇਖਾ (LAC) 'ਤੇ ਯੁੱਧ ਜਿਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਨੇ 50 ਹਜ਼ਾਰ ਸੈਨਿਕ ਇਸ ਖੇਤਰ ਵਿਚ ਤਾਇਨਾਤ ਕੀਤੇ ਹਨ। ਇੱਥੇ ਏਅਰਕ੍ਰਾਫਟ ਅਤੇ ਮਿਜ਼ਾਈਲਾਂ ਦੀ ਵੱਡੀ ਰੇਂਜ ਵੀ ਲਗਾ ਦਿੱਤੀ ਗਈ ਹੈ। ਉੱਥੇ ਭਾਰਤੀ ਫੌਜ ਆਪਣੇ ਫੋਰਵਰਡ ਪੋਸਟਾਂ ਵੱਲ ਉਹਨਾਂ ਦੇ ਆਉਣ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖ ਰਹੀ ਹੈ। ਹਾਲੇ ਮੰਨਿਆ ਜਾ ਰਿਹਾ ਹੈ ਕਿ ਚੀਨ ਦੀਆਂ ਹਰਕਤਾਂ ਸਿਰਫ ਛੇੜਖਾਨੀ ਕਰਨ ਲਈ ਹਨ ਅਤੇ ਪੀ.ਐੱਲ.ਏ. ਕਿਸੇ ਰਣਨੀਤੀ ਦੇ ਤਹਿਤ ਕਾਰਵਾਈ ਦੀ ਤਿਆਰੀ ਨਹੀਂ ਕਰ ਰਹੀ ਹੈ। ਭਾਵੇਂਕਿ ਸਰਹੱਦ 'ਤੇ ਹਥਿਆਰਬੰਦ ਝੜਪ ਦੇ ਲਈ ਇਹ ਤਿਆਰ ਹੋ ਸਕਦੇ ਹਨ।
ਚੀਨ ਨੇ ਇੱਥੇ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਫੋਰਸ ਅਤੇ 150 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ। ਇਹ ਸਾਰੇ ਐੱਲ.ਏ.ਸੀ. 'ਤੇ ਹਮਲੇ ਦੀ ਰੇਂਜ ਦੇ ਅੰਦਰ ਤਾਇਨਾਤ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਖੇਤਰ ਵਿਚ ਇਹ ਸਭ ਤੋਂ ਵੱਧ ਮਿਲਟਰੀ ਤਾਇਨਾਤੀ ਹੈ। ਜ਼ਾਹਰ ਹੈ ਕਿ ਭਾਰਤ ਨਾਲ ਤਣਾਅ ਵਧਣ 'ਤੇ ਮਈ ਦੇ ਬਾਅਦ ਤੋਂ ਇਹ ਵੱਧਦਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਪੀ.ਐੱਲ.ਏ. ਨੂੰ ਸਥਾਨਕ ਕਮਾਂਡਰ ਨਹੀਂ ਸਗੋਂ ਸਿੱਧੇ ਬੀਜਿੰਗ ਤੋਂ ਕੰਟਰੋਲ ਕੀਤਾ ਜਾਂਦਾ ਹੈ।
ਬੀਜਿੰਗ ਦੇ ਕਹਿਣ 'ਤੇ ਹੀ ਪੈਂਗੋਂਗ ਝੀਲ ਦੇ ਦੱਖਣੀ ਪਾਸੇ ਚੀਨੀ ਸੈਨਿਕ ਭਾਰਤੀ ਸਥਿਤੀ ਨੂੰ ਰੋਜ਼ ਮਾਨੀਟਰ ਕਰਦੇ ਹਨ। ਪੀ.ਐੱਲ.ਏ. ਨੇ ਲਾਈਟ ਟੈਂਕ ਅਤੇ ਇਨਫੈਨਟਰੀ ਕੌਮਬੈਟ ਵ੍ਹੀਕਲ ਸਰੱਹਦ ਪਾਰ ਭੇਜਣ ਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਨੂੰ ਭਾਰਤੀ ਫੌਜ ਨੇ ਰੋਕ ਦਿੱਤਾ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਇਸ ਖੇਤਰ ਵਿਚ ਭਾਰੀ ਫੌਜ ਅਤੇ ਹਥਿਆਰ ਤਾਇਨਾਤ ਕਰਨੇ ਤੇਜ਼ ਕਰ ਦਿੱਤੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫੌਜ ਇੱਥੇ ਬੁਲਾਈ ਜਾ ਰਹੀ ਹੈ। ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਨੇ ਸੁਰੱਖਿਆ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਏਅਰ ਡਿਫੈਂਸ, ਹਥਿਆਰਬੰਦ ਗੱਡੀਆਂ, ਪੈਰਾਟਰੂਪਰਸ, ਸਪੈਸ਼ਲ ਫੋਰਸ ਅਤੇ ਇਨਫੈਨਟਰੀ ਨੂੰ ਦੇਸ਼ ਭਰ ਦੇ ਹਿੱਸਿਆਂ ਤੋਂ ਬੁਲਾ ਕੇ ਇਸ ਖੇਤਰ ਵਿਚ ਲਗਾਇਆ ਗਿਆ ਹੈ।
ਲਗਾਏ H-6 ਬੰਬਾਰ
ਪੀ.ਐਲ.ਏ. ਸੈਂਟਰਲ ਥੀਏਟਰ ਕਮਾਂਡ ਏਅਰਫੋਰਸ ਦੇ H-6 ਬੰਬਾਰ ਅਤੇ Y-20 ਟਰਾਂਸਪੋਰਟ ਏਅਰਕ੍ਰਾਫਟ ਟਰੇਨਿੰਗ ਮਿਸ਼ਨ ਦੇ ਲਈ ਇੱਥੇ ਤਾਇਨਾਤ ਕੀਤੇ ਹਨ। ਲੰਬੀ ਦੂਰੀ ਦੇ ਆਪਰੇਸ਼ਨ, ਤਾਇਨਾਤੀ ਦੇ ਲਈ ਅਭਿਆਸ ਅਤੇ ਲਾਈਵ ਫਾਇਰ ਡ੍ਰਿਲ ਕਈ ਹਫਤਿਆਂ ਤੋਂ ਜਾਰੀ ਹੈ। ਇਹ ਕਾਰਵਾਈ ਉੱਤਰਪੱਛਮੀ ਚੀਨ ਦੇ ਰੇਗਿਸਤਾਨ ਅਤੇ ਦੱਖਣਪੱਛਮ ਚੀਨ ਦੇ ਤਿੱਬਤ ਖੇਤਰ ਵਿਚ ਕੀਤੀ ਜਾ ਰਹੀ ਹੈ। ਚੀਨ ਸੈਂਟਰਲ ਟੇਲੀਵਿਜਨ (ਸੀ.ਸੀ.ਟੀ.ਵੀ.) ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਪੀ.ਐੱਲ.ਏ. ਦੀ 71ਵੇਂ ਗਰੁੱਪ ਫੌਜ ਦਾ HJ-10 ਐਂਟੀ-ਟੈਂਕ ਮਿਜ਼ਾਈਲ ਸਿਸਟਮ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਤੋਂ ਗੋਬੀ ਰੇਗਿਸਤਾਨ ਪਹੁੰਚਿਆ ਹੈ।
ਤਿੱਬਤ ਮਿਲਟਰੀ ਕਮਾਂਡ ਨੇ ਕੀਤਾ ਯੁੱਧ ਅਭਿਆਸ
ਪੀ.ਐੱਲ.ਏ. ਦੇ ਤਿੱਬਤ ਮਿਲਟਰੀ ਕਮਾਂਡ ਨੇ 4,500 ਮੀਟਰ ਦੀ ਉੱਚਾਈ 'ਤੇ ਸੰਯੁਕਤ ਬ੍ਰਿਗੇਡ ਸਟ੍ਰਾਇਕ ਅਭਿਆਸ ਕੀਤਾ ਹੈ। ਪੀ.ਐੱਲ.ਏ. ਦੇ 72ਵੇਂ ਗਰੁੱਪ ਫੌਜ ਵੀ ਉੱਤਰ-ਪੱਛਮ ਵਿਚ ਪਹੁੰਚੀ ਹੈ ਅਤੇ ਇੱਥੇ ਉਸ ਦੀ ਏਅਰ ਡਿਫੈਂਸ ਬ੍ਰਿਗੇਟ ਨੇ ਵੀ ਲਾਈਵ ਫਾਇਰ ਡ੍ਰਿਲ ਕੀਤੀ ਹੈ ਜਿਸ ਵਿਚ ਐਂਟੀ-ਏਅਰਕ੍ਰਾਫਟ ਗਨ ਅਤੇ ਮਿਜ਼ਾਈਲ 'ਤੇ ਅਭਿਆਸ ਕੀਤਾ।
ਬ੍ਰਿਸਬੇਨ ਵਾਚਹਾਊਸ 'ਚ ਇੱਕ ਸਵਦੇਸ਼ੀ ਬੀਬੀ ਦੀ ਹਿਰਾਸਤ ਦੌਰਾਨ ਮੌਤ
NEXT STORY