ਬੀਜਿੰਗ (ਭਾਸ਼ਾ)- ਚੀਨ ਦੀ ‘ਜ਼ੀਰੋ ਕੋਵਿਡ-19 ਕੇਸਾਂ’ ਦੀ ਨੀਤੀ 'ਤੇ ਲਗਾਤਾਰ ਦਬਾਅ ਵੱਧ ਰਿਹਾ ਹੈ ਕਿਉਂਕਿ ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ 2,500 ਤੋਂ ਵੱਧ ਲੋਕ ਇਲਾਜ ਅਧੀਨ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਨੂੰ ਸੰਕਰਮਣ ਦੇ 207 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 156 ਮਾਮਲੇ ਸਥਾਨਕ ਲਾਗ ਦੇ ਸਨ ਅਤੇ 51 ਮਾਮਲੇ ਬਾਹਰੋਂ ਆਏ ਲੋਕਾਂ ਦੇ ਸਨ। ਹਸਪਤਾਲਾਂ ਵਿੱਚ 2,563 ਇਲਾਜ ਅਧੀਨ ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 15 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੇਸਾਂ ਵਿੱਚ ਵਾਧਾ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ ਪ੍ਰਸਾਰ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ। ਚੀਨ ਨੇ ਅੰਤਰਰਾਸ਼ਟਰੀ ਯਾਤਰਾ ਨੂੰ ਸੀਮਤ ਕਰਕੇ ਸੰਕਰਮਣ ਦੇ ਫੈਲਣ ਨੂੰ ਕੰਟਰੋਲ ਕੀਤਾ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਝ ਥਾਵਾਂ ਤੋਂ ਆਉਣ ਵਾਲੇ ਸੰਕਰਮਣ ਦੇ ਮਾਮਲਿਆਂ ਨਾਲ 'ਜ਼ੀਰੋ ਕੇਸ ਪਾਲਿਸੀ' ਦਬਾਅ ਹੇਠ ਹੈ। ਚੀਨੀ ਅਧਿਕਾਰੀਆਂ ਨੇ 13 ਦਸੰਬਰ ਨੂੰ ਤਿਆਨਜਿਨ ਸ਼ਹਿਰ ਵਿੱਚ ਓਮੀਕਰੋਨ ਦੇ ਇੱਕ ਕੇਸ ਅਤੇ ਬਾਅਦ ਵਿੱਚ ਕੁਝ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ। ਹਾਲਾਂਕਿ ਇਸ ਵੇਰੀਐਂਟ ਦੇ ਪ੍ਰਸਾਰ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਹੈਲਥਕੇਅਰ ਸਹਿਯੋਗ ਨਾਲ ਮਿਲੀ 2 ਹੋਰ ਕੋਰੋਨਾ ਵੈਕਸੀਨਾਂ ਨੂੰ ਮਨਜ਼ੂਰੀ : ਸੰਧੂ
ਸਿਹਤ ਅਧਿਕਾਰੀਆਂ ਨੇ ਮਹੀਨੇ ਦੇ ਮੱਧ ਵਿੱਚ ਝੇਜਿਆਂਗ ਸੂਬੇ ਵਿੱਚ ਡੈਲਟਾ ਵੇਰੀਐਂਟ ਨਾਲ ਸਬੰਧਤ AY.4 ਦੇ ਪ੍ਰਕੋਪ ਦੀ ਵੀ ਰਿਪੋਰਟ ਕੀਤੀ, ਜਿਸ 'ਤੇ ਕਥਿਤ ਤੌਰ 'ਤੇ ਕਾਬੂ ਪਾ ਲਿਆ ਗਿਆ ਸੀ। ਨਵੇਂ ਸਾਲ ਤੋਂ ਪਹਿਲਾਂ ਮਾਮਲਿਆਂ ਵਿੱਚ ਵਾਧਾ ਚਿੰਤਾ ਦਾ ਕਾਰਨ ਹੈ ਕਿਉਂਕਿ ਚੀਨ ਕੁਝ ਹਫ਼ਤਿਆਂ ਬਾਅਦ ਬੀਜਿੰਗ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇੱਥੇ ਦੱਸ ਦਈਏ ਕਿ ਸਰਦ ਰੁੱਤ ਓਲੰਪਿਕ ਖੇਡਾਂ 4 ਤੋਂ 20 ਫਰਵਰੀ ਤੱਕ ਹੋਣੀਆਂ ਹਨ।
ਅਮੀਰਾਤ ਏਅਰਲਾਈਨ ਨੇ ਅਗਲੇ ਨੋਟਿਸ ਤੱਕ 8 ਸਥਾਨਾਂ ਤੋਂ ਉਡਾਣਾਂ 'ਤੇ ਲਗਾਈ ਰੋਕ
NEXT STORY