ਅਹਿਮਦਾਬਾਦ : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀ-20 ਵਿਸ਼ਵ ਕੱਪ ਦੇ ਖ਼ਿਤਾਬੀ ਬਚਾਅ ਨੂੰ ਆਪਣੇ ਕਰੀਅਰ ਦੇ ਸਭ ਤੋਂ ਸੰਤੋਸ਼ਜਨਕ ਅਨੁਭਵਾਂ ਵਿੱਚੋਂ ਇੱਕ ਦੱਸਿਆ ਹੈ। ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਬੁਮਰਾਹ ਨੇ ਨਿਊਜ਼ੀਲੈਂਡ ਵਿਰੁੱਧ ਚਾਰ ਵਿਕਟਾਂ ਲੈ ਕੇ ਭਾਰਤ ਦੀ 96 ਦੌੜਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਨਾਲ ਭਾਰਤ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਬਚਾਉਣ ਵਾਲੀ ਅਤੇ ਤਿੰਨ ਵਾਰ ਇਹ ਟਰਾਫੀ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ।
ਦਬਾਅ ਵਿੱਚ ਜ਼ਿੰਮੇਵਾਰੀ ਲੈਣਾ ਪਸੰਦ
ਬੀਸੀਸੀਆਈ (BCCI) ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਬੁਮਰਾਹ ਨੇ ਕਿਹਾ ਕਿ ਉਹ ਪਰਦੇ ਦੇ ਪਿੱਛੇ ਰਹਿਣ ਦੀ ਬਜਾਏ ਹਮੇਸ਼ਾ ਸਰਗਰਮ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ, "ਮੈਨੂੰ ਸ਼ੁਰੂ ਤੋਂ ਹੀ ਚੁਣੌਤੀਆਂ ਪਸੰਦ ਹਨ। ਮੈਂ ਕ੍ਰਿਕਟ ਇਸੇ ਮਕਸਦ ਨਾਲ ਖੇਡਣਾ ਸ਼ੁਰੂ ਕੀਤਾ ਸੀ ਕਿ ਜਦੋਂ ਮੈਂ ਕੋਈ ਬਦਲਾਅ ਲਿਆਉਂਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਤੋਂ ਵਧੀਆ ਕੋਈ ਅਹਿਸਾਸ ਨਹੀਂ ਹੈ"। ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਜਿੱਥੋਂ ਸਫ਼ਰ ਸ਼ੁਰੂ ਹੋਇਆ, ਉੱਥੇ ਹੀ ਮਿਲੀ ਵਿਸ਼ਵ ਜਿੱਤ
ਗੁਜਰਾਤ ਵਿੱਚ ਜਨਮੇ ਬੁਮਰਾਹ ਲਈ ਇਹ ਜਿੱਤ ਭਾਵਨਾਤਮਕ ਤੌਰ 'ਤੇ ਵੀ ਬਹੁਤ ਖ਼ਾਸ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿਆਦਾਤਰ ਕ੍ਰਿਕਟ ਇਸੇ ਮੈਦਾਨ 'ਤੇ ਖੇਡੀ ਹੈ ਅਤੇ ਗੁਜਰਾਤ ਲਈ ਖੇਡਦੇ ਹੋਏ ਹੀ ਉਹ ਅੱਗੇ ਵਧੇ ਹਨ। ਉਨ੍ਹਾਂ ਯਾਦ ਕੀਤਾ ਕਿ ਪਿਛਲੀ ਵਾਰ (2023 ਵਨਡੇ ਵਿਸ਼ਵ ਕੱਪ) ਉਹ ਇਸੇ ਸਥਾਨ 'ਤੇ ਜਿੱਤ ਤੋਂ ਥੋੜ੍ਹਾ ਖੁੰਝ ਗਏ ਸਨ, ਪਰ ਇਸ ਵਾਰ ਜਿੱਤ ਹਾਸਲ ਕਰਨ ਵਿੱਚ ਸਫਲ ਰਹੇ।
ਪਰਿਵਾਰ ਦੀ ਮੌਜੂਦਗੀ ਨੇ ਵਧਾਇਆ ਉਤਸ਼ਾਹ
ਬੁਮਰਾਹ ਨੇ ਖ਼ਿਤਾਬੀ ਜਿੱਤ ਦੌਰਾਨ ਆਪਣੇ ਪਰਿਵਾਰ ਦੀ ਮੌਜੂਦਗੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਅਤੇ ਬੇਟਾ ਸਟੇਡੀਅਮ ਵਿੱਚ ਮੌਜੂਦ ਸਨ, ਜਿਸ ਕਾਰਨ ਇਹ ਪਲ ਉਨ੍ਹਾਂ ਲਈ ਬੇਹੱਦ ਨਿੱਜੀ ਅਤੇ ਖ਼ਾਸ ਬਣ ਗਿਆ। ਉਨ੍ਹਾਂ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਇਸ ਤੋਂ ਵੱਧ ਦੀ ਕਲਪਨਾ ਨਹੀਂ ਕਰ ਸਕਦੇ ਸਨ।
IPL ਖੇਡ ਚੁੱਕਿਆ ਖਿਡਾਰੀ ਨਿਕਲਿਆ 'ਮੈਚ ਫਿਕਸਰ', ICC ਨੇ ਲਾ ਦਿੱਤਾ Ban
NEXT STORY