ਵਾਸ਼ਿੰਗਟਨ — ਸੰਯੁਕਤ ਰਾਸ਼ਟਰ ਅਮਰੀਕਾ (ਯੂ. ਐੱਸ.) ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ, ਜਿਸ 'ਚ ਵਿਦੇਸ਼ੀ ਵਿੱਤ ਸੇਵਾ ਕੰਪਨੀਆਂ ਲਈ ਚੀਨ 'ਚ ਨਿਵੇਸ਼ ਦੇ ਗੇਟ ਖੋਲਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਟਰੰਪ ਨੇ ਚੀਨ ਦੇ ਉਤਪਾਦਾਂ 'ਤੇ ਅਮਰੀਕਾ 'ਚ ਦਰਾਮਦ ਟੈਕਸ ਲਾਉਣ ਦੇ ਫੈਸਲੇ 'ਤੇ ਮੁੜ ਵਿਚਾਰ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਕਿਸੇ ਫੈਸਲੇ ਤੋਂ ਪਹਿਲਾਂ ਅਮਰੀਕਾ ਚੀਨ ਨੂੰ ਸਖਤ ਕਦਮ ਚੁੱਕਦੇ ਦੇਖਣਾ ਚਾਹੁੰਦਾ ਹੈ। ਆਪਣੇ ਟਵੀਟ 'ਚ ਟਰੰਪ ਨੇ ਕਿਹਾ, 'ਟੈਰਿਫ ਅਤੇ ਆਟੋਮੋਬਾਇਲ ਖੇਤਰ ਦੀਆਂ ਸਮੱਸਿਆਵਾਂ 'ਤੇ ਸ਼ੀ ਦੇ ਬਿਆਨਾਂ ਅਤੇ ਤਕਨੀਕੀ ਅਤੇ ਬੌਧਿਕ ਜਾਇਦਾਦ 'ਤੇ ਉਨ੍ਹਾਂ ਦੀ ਸਮਝ ਲਈ ਉਨ੍ਹਾਂ ਨੂੰ ਬਹੁਤ ਧੰਨਵਾਦ। ਅਸੀਂ ਨਾਲ ਮਿਲ ਕੇ ਵਿਕਾਸ ਕਰਾਂਗੇ।'
ਬੋਆਓ ਫੋਰਮ ਆਫ ਏਸ਼ੀਆ ਦੇ ਦੌਰਾਨ ਮੰਗਲਵਾਰ ਨੂੰ ਆਪਣੇ ਭਾਸ਼ਣ 'ਚ ਜਿਨਪਿੰਗ ਨੇ ਕਿਹਾ ਸੀ ਕਿ ਚੀਨ ਆਟੋ ਸੈਕਟਰ 'ਤੇ ਆਯਾਤ ਸ਼ੁਲਕ ਘਟਾਉਣ, ਵਿਦੇਸ਼ੀ ਕੰਪਨੀਆਂ ਦੀ ਬੌਧਿਕ ਜਾਇਦਾਦ ਦੀ ਸੁਰੱਖਿਆ ਕਰਨ ਅਤੇ ਆਪਣੀ ਅਰਥ ਵਿਵਸਥਾ ਨੂੰ ਹੋਰ ਖੋਲਣ ਦਾ ਪ੍ਰਣ ਲੈਂਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਚੀਨ ਦੀ ਅਰਥਵਿਵਸਥਾ ਦੇ ਦਰਵਾਜ਼ੇ ਬੰਦ ਨਹੀਂ ਹੋਣਗੇ, ਬਲਕਿ ਹੋਰ ਜ਼ਿਆਦਾ ਖੁਲਣਗੇ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਅਸੀਂ ਜਿਨਪਿੰਗ ਦੇ ਬਿਆਨਾਂ ਤੋਂ ਉਤਸ਼ਾਹਿਤ ਹਾਂ ਪਰ ਅਸੀਂ ਉਨ੍ਹਾਂ ਨੂੰ ਠੋਸ ਕਦਮ ਚੁੱਕਦੇ ਦੇਖਣਾ ਚਾਹੁੰਦੇ ਹਾਂ, ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਗੇ।
ਓਨਟਾਰੀਓ 'ਚ 2017 ਦੌਰਾਨ ਸੜਕ ਹਾਦਸਿਆਂ 'ਚ ਹੋਈਆਂ 343 ਮੌਤਾਂ
NEXT STORY