ਬੀਜਿੰਗ (ਭਾਸ਼ਾ): ਚੀਨ ਦੇ ਇਕ ਸਪੇਸ ਕੈਪਸੂਲ ਨੇ ਚੰਨ ਦੀ ਸਤਹਿ ਤੋਂ ਪੱਥਰਾਂ ਦੇ ਨਮੂਨੇ ਲੈ ਕੇ ਧਰਤੀ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਕਰੀਬ 45 ਸਾਲਾਂ ਵਿਚ ਪਹਿਲੀ ਵਾਰ ਕੀਤੀ ਜਾ ਰਹੀ ਹੈ। ਚੀਨ ਦੇ ਰਾਸ਼ਟਰੀ ਸਪੇਸ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜ਼ਰੀਏ ਦੱਸਿਆ ਕਿ ਚਾਂਗ-5 ਪੁਲਾੜ ਗੱਡੀ ਕਰੀਬ 22 ਮਿੰਟ ਤੱਕ ਚਾਰ ਇੰਜਣਾਂ ਨੂੰ ਚਾਲੂ ਕਰ ਕੇ ਐਤਵਾਰ ਸਵੇਰੇ ਚੰਨ ਦੇ ਪੰਧ ਵਿਚੋਂ ਨਿਕਲੀ। ਇਹ ਗੱਡੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਚੰਨ 'ਤੇ ਪਹੁੰਚੀ ਸੀ ਅਤੇ ਉਸ ਨੇ ਕਰੀਬ ਦੋ ਕਿਲੋਗ੍ਰਾਮ ਨਮੂਨੇ ਇਕੱਠੇ ਕੀਤੇ।
ਪੜ੍ਹੋ ਇਹ ਅਹਿਮ ਖਬਰ- ਪੇਰੂ ਨੇ ਚੀਨ ਦੇ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ ਨੂੰ ਕੀਤਾ ਮੁਅੱਤਲ
ਕੈਪਸੂਲ ਦੇ ਤਿੰਨ ਦਿਨ ਦੀ ਯਾਤਰਾ ਦੇ ਬਾਅਦ ਇਨਰ ਮੰਗੋਲੀਆ ਖੇਤਰ ਵਿਚ ਉਤਰਨ ਦੀ ਸੰਭਾਵਨਾ ਹੈ। 'ਚਾਂਗ-5' ਚੀਨ ਦੇ ਪੁਲਾੜ ਵਿਗਿਆਨ ਦੀ ਇਤਿਹਾਸ ਦਾ ਸਭ ਤੋਂ ਜਟਿਲ ਅਤੇ ਚੁਣੌਤੀਪੂਰਨ ਮੁਹਿੰਮ ਹੈ।ਇਹ ਬੀਤੇ 40 ਸਾਲਾਂ ਤੋਂ ਵੱਧ ਸਮੇਂ ਵਿਚ ਦੁਨੀਆ ਦੀ ਪਹਿਲੀ ਅਜਿਹੀ ਮੁਹਿੰਮ ਹੈ ਜਿਸ ਵਿਚ ਚੰਨ ਦੇ ਨਮੂਨੇ ਧਰਤੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਮਿਸ਼ਲ ਸਫਲ ਰਹਿੰਦਾ ਹੈ ਤਾਂ ਅਮਰੀਕਾ ਅਤੇ ਸਾਬਕਾ ਸੋਵੀਅਤ ਸੰਘ ਦੇ ਬਾਅਦ ਚੀਨ ਚੰਨ ਦੇ ਚੱਟਾਨੀ ਪੱਥਰ ਧਰਤੀ 'ਤੇ ਲਿਆਉਣ ਵਾਲਾ ਤੀਜਾ ਦੇਸ਼ ਬਣ ਜਾਵੇਗਾ।ਇਸ ਤੋਂ ਪਹਿਲਾਂ ਵੀ ਚੰਨ ਦੀ ਸਤਹਿ ਦੇ ਨਮੂਨੇ 1976 ਵਿਚ ਸਾਬਕਾ ਸੋਵੀਅਤ ਸੰਘ ਦੇ ਲੂਨਾ 24 ਵੱਲੋਂ ਧਰਤੀ 'ਤੇ ਲਿਆਂਦੇ ਗਏ ਸਨ।
ਨੋਟ- ਚੰਨ ਦੀ ਸਤਹਿ ਤੋਂ ਨਮੂਨੇ ਲੈ ਕੇ ਧਰਤੀ 'ਤੇ ਪਰਤ ਰਿਹਾ ਹੈ ਚੀਨੀ ਕੈਪਸੂਲ,ਸੰਬੰਧੀ ਖ਼ਬਰ ਦੱਸੋ ਆਪਣੀ ਰਾਏ।
ਪੇਰੂ ਨੇ ਚੀਨ ਦੇ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ ਨੂੰ ਕੀਤਾ ਮੁਅੱਤਲ
NEXT STORY