ਬੀਜਿੰਗ (ਬਿਊਰੋ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਇੱਥੇ 1360 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 45 ਹਜ਼ਾਰ ਲੋਕ ਇਨਫੈਕਟਿਡ ਹਨ। ਇਸ ਵਿਚ ਖਬਰ ਆਈ ਹੈ ਕਿ ਇੱਥੇ ਇਕ ਮਹਿਲਾ ਦੇ ਨਾਲ ਸਿਹਤ ਕਰਮੀ ਨੇ ਕਾਫੀ ਬੁਰਾ ਵਿਵਹਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮਹਿਲਾ ਨੇ ਕੋਰੋਨਾਵਾਇਰਸ ਦੀ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਸਿਹਤ ਕਰਮੀ ਨੇ ਉਸ ਦੇ ਚਿਹਰੇ 'ਤੇ ਕਈ ਵਾਰ ਹਮਲਾ ਕੀਤਾ ਅਤੇ ਉਸ ਦੇ ਵਾਲ ਤੱਕ ਖਿੱਚੇ। ਗੌਰਤਲਬ ਹੈ ਕਿ ਚੀਨ ਵਿਚ ਜਗ੍ਹਾ-ਜਗ੍ਹਾ 'ਤੇ ਲੋਕਾਂ ਦੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਇਨਫੈਕਸ਼ਨ ਦਾ ਪਤਾ ਚੱਲ ਸਕੇ।
ਅਜਿਹਾ ਹੀ ਇਕ ਵੀਡੀਓ ਸਿਚੁਆਨ ਤੋਂ ਸਾਹਮਣੇ ਆਇਆ ਹੈ।ਚੀਨੀ ਸੋਸ਼ਲ ਮੀਡੀਆ ਐਪ ਵੀਬੋ 'ਤੇ ਜਾਰੀ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਚੁੱਪਚਾਪ ਖੜੀ ਹੈ ਉਦੋਂ ਇਕ ਸਿਹਤ ਕਰਮੀ ਉਸ ਵੱਲ ਚੀਕਦਾ ਹੋਇਆ ਆਉਂਦਾ ਹੈ। ਮਹਿਲਾ ਜਾਂਚ ਤੋਂ ਇਨਕਾਰ ਕਰਦੀ ਹੈ ਅਤੇ ਸਿਹਤ ਕਰਮੀ ਨਾਲ ਹੱਥੋਪਾਈ ਦੌਰਾਨ ਹੇਠਾਂ ਡਿੱਗ ਜਾਂਦੀ ਹੈ। ਮਹਿਲਾ ਖੜ੍ਹੇ ਹੇ ਆਪਣਾ ਬਚਾਅ ਕਰਦੀ ਹੈ ਜਿਸ ਮਗਰੋਂ ਸਿਹਤ ਕਰਮੀ ਲਗਾਤਾਰ ਉਸ ਦੇ ਚਿਹਰੇ 'ਤੇ ਹਮਲਾ ਕਰਦਾ ਰਹਿੰਦਾ ਹੈ। ਵੀਡੀਓ ਵਿਚ ਇਕ ਹੋਰ ਮਹਿਲਾ ਦੇ ਚੀਕਣ ਦੀ ਆਵਾਜ਼ ਵੀ ਆਉਂਦੀ ਹੈ, ਜੋ ਪੁਲਸ ਨੂੰ ਫੋਨ ਕਰਨ ਦੀ ਗੱਲ ਕਹਿੰਦੀ ਹੈ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਮਹਿਲਾ ਅਤੇ ਮੈਡੀਕਲ ਕਰਮੀ ਦੀ ਹੁਣ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈਕਿ ਵੀਡੀਓ ਸਿਚੁਆਨ ਸੂਬੇ ਦਾ ਹੈ ਜੋ ਦੱਖਣ-ਪੱਛਮੀ ਚੀਨ ਵਿਚ ਸਥਿਤ ਹੈ। ਜਿੱਥੇ ਕੁਝ ਲੋਕ ਸਿਹਤ ਕਰਮੀ ਨੂੰ ਗਲਤ ਦੱਸ ਰਹੇ ਹਨ ਤਾਂ ਉੱਥੇ ਕੁਝ ਲੋਕ ਮਹਿਲਾ ਦੀ ਵੀ ਆਲੋਚਨਾ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਇਸ ਤਰ੍ਹਾਂ ਜਾਂਚ ਕਰਾਉਣ ਤੋਂ ਇਨਕਾਰ ਕਰਨਾ ਗਲਤ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਕਿਸੇ ਮਹਿਲਾ 'ਤੇ ਇਸ ਤਰ੍ਹਾਂ ਹਮਲਾ ਕਰਨਾ ਠੀਕ ਨਹੀਂ ਹੈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਦੇ ਕਰੀਬ 28 ਦੇਸ਼ਾਂ ਵਿਚ ਦਸਤਕ ਦੇ ਚੁੱਕਾ ਹੈ।
ਕੋਲੰਬੀਆ ਵਿਚ ਵਾਪਰਿਆ ਜਹਾਜ਼ ਹਾਦਸਾ, 4 ਹਲਾਕ
NEXT STORY