ਬੀਜਿੰਗ - ਚੀਨ ਨੇ ਅਮਰੀਕਾ ਤੋਂ ਚੀਨੀ ਕੰਪਨੀਆਂ 'ਤੇ ਲਾਈਆਂ ਪਾਬੰਦੀਆਂ 'ਚ ਸੁਧਾਰ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਲਈ ਚੀਜ਼ਾਂ ਮੁਹੱਈਆ ਕਰਾਉਣ ਦਾ ਦੋਸ਼ ਲਾਉਂਦੇ ਹੋਏ ਇਨਾਂ ਚੀਨੀ ਕੰਪਨੀਆਂ 'ਤੇ ਪਾਬੰਦੀਆਂ ਲਾਈਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਆਖਿਆ ਕਿ ਚੀਨ ਹਮੇਸ਼ਾ ਅਮਰੀਕਾ ਦੀਆਂ ਇਕ ਪਾਸੜ ਪਾਬੰਦੀਆਂ ਅਤੇ ਚੀਨ ਸਮੇਤ ਹੋਰ ਦੇਸ਼ਾਂ 'ਤੇ ਕਾਨੂੰਨ ਥੋਪਣ ਦਾ ਵਿਰੋਧ ਕਰਦਾ ਰਿਹਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਅਸੀਂ ਅਮਰੀਕਾ ਤੋਂ ਤੁਰੰਤ ਇਸ ਗਲਤ ਦ੍ਰਿਸ਼ਟੀਕੋਣ ਨੂੰ ਠੀਕ ਕਰਨ ਅਤੇ ਸਾਰੇ ਪੱਖਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਇਨਾਂ ਕੰਪਨੀਆਂ 'ਤੇ ਪਾਬੰਦੀਆਂ ਲਾਉਣ ਦੀ ਗੱਲ ਕਹੀ ਸੀ। ਅਮਰੀਕਾ ਨੇ ਕਿਹਾ ਕਿ ਇਹ ਕੰਪਨੀਆਂ ਈਰਾਨ, ਚੀਨ ਅਤੇ ਬੈਲਜ਼ੀਅਮ 'ਚ ਸਥਿਤ ਹੈ। ਮੰਤਰਾਲੇ ਨੇ ਇਸ ਸਬੰਧ 'ਚ ਕੋਈ ਬਿਊਰਾ ਦਿੱਤੇ ਬਿਨਾਂ ਕਿਹਾ ਕਿ ਇਸ ਪ੍ਰਕਾਰ ਦੀ ਸਮੱਗਰੀ ਦੀ ਖਰੀਦ ਪ੍ਰਮਾਣੂ ਪ੍ਰੋਗਰਾਮਾਂ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਉਲੰਘਣ ਕਰਦੀ ਹੈ। ਜੇਂਗ ਨੇ ਕਿਹਾ ਕਿ ਚੀਨ ਪ੍ਰਮਾਣੂ ਪ੍ਰਸਾਰ ਦਾ ਵਿਰੋਧ ਕਰਦਾ ਹੈ ਪਰ ਨਾਲ ਹੀ ਉਹ ਵਾਸ਼ਿੰਗਟਨ ਦੀਆਂ ਇਕ ਪਾਸੜ ਨੂੰ ਵੀ ਖਾਰਿਜ ਕਰਦਾ ਹੈ।
ਪਾਕਿ ਦੇ PM ਆਰਥਿਕ ਸੰਕਟ ਕਾਰਨ ਵਣਜ ਉਡਾਣ ਰਾਹੀਂ ਜਾਣਗੇ ਅਮਰੀਕਾ
NEXT STORY