ਲੰਡਨ-ਚੀਨ ਦੇ ਸ਼ਿਨਜਿਆਂਗ ਸੂਬੇ 'ਚ ਉਈਗਰ ਘੱਟ ਗਿਣਤੀ ਵਿਰੁੱਧ ਕਥਿਤ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਲਈ ਚੀਨੀ ਅਧਿਕਾਰੀਆਂ ਵਿਰੁੱਧ ਬ੍ਰਿਟੇਨ ਦੀ ਸਰਕਾਰ ਦੀਆਂ ਪਾਬੰਦੀਆਂ ਦੇ ਬਦਲੇ 'ਚ ਬੀਜਿੰਗ ਨੇ ਬ੍ਰਿਟਿਸ਼ ਨੇਤਾਵਾਂ ਅਤੇ ਸੰਗਠਨਾਂ 'ਤੇ ਪਾਬੰਦੀਆਂ ਲਾਈਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਲੈਨ ਡਨਕੈਨ ਸਮਿਥ ਅਤੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਟਾਮ ਟੁਗਨਡੈਟ, ਪਾਕਿਸਤਾਨੀ ਮੂਲ ਦੀ ਨੁਸਰਨ ਗਨੀ, ਟਿਮ ਲਾਫਟਨ ਸਮੇਤ ਸੰਸਦ ਮੈਂਬਰਾਂ ਅਤੇ ਹਾਊਸ ਆਫ ਲਾਡਰਸ ਦੇ ਮੈਂਬਰ ਬਾਨੋਰੇਸ ਕੇਨੇਡੀ ਅਤੇ ਲਾਰਡ ਆਲਟਨ ਦੇ ਨਾਂ ਚੀਨ ਦੇ ਵਿਦੇਸ਼ ਮੰਤਰਾਲਾ ਦੀਆਂ ਪਾਬੰਦੀਆਂ ਵਾਲੀ ਸੂਚੀ 'ਚ ਹੈ।
ਇਹ ਵੀ ਪੜ੍ਹੋ-ਬੰਗਲਾਦੇਸ਼ : 3 ਵਾਹਨਾਂ ਦੀ ਹੋਈ ਭਿਆਨਕ ਟੱਕਰ 'ਚ 17 ਮਰੇ
ਇਹ ਸਾਰੇ ਚੀਨ 'ਤੇ ਅੰਤਰ ਸੰਸਦੀ ਗਠਜੋੜ ਦੇ ਮੈਂਬਰ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਚੀਨ ਨੇ ਅੱਜ ਜਿਨਾਂ ਸੰਸਦ ਮੈਂਬਰਾਂ ਅਤੇ ਬ੍ਰਿਟਿਸ਼ ਨਾਗਰਿਕਾਂ 'ਤੇ ਪਾਬੰਦੀ ਲਾਈ ਹੈ, ਉਹ ਉਈਗਰ ਮੁਸਲਮਾਨਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚਾਨਣਾ ਪਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੋਸ਼ਣ ਦੇ ਵਿਰੋਧ 'ਚ ਆਵਾਜ਼ ਚੁੱਕਣ ਦੀ ਸੁਤੰਤਰਾ ਮੌਲਿਕ ਆਧਾਰ ਹੈ ਅਤੇ ਮੈਂ ਪੁਰੀ ਤਰ੍ਹਾਂ ਉਨ੍ਹਾਂ ਨਾਲ ਖੜਾ ਹਾਂ।
ਇਹ ਵੀ ਪੜ੍ਹੋ-ਪਾਕਿ ਹੈਲਥ ਵਰਕਰਸ ਨੂੰ ਮੰਤਰੀ ਦੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਾ ਲਵਾਈ ਤਾਂ ਜਾਵੇਗੀ ਨੌਕਰੀ
ਚੀਨ ਦੀ ਪਾਬੰਦੀ ਵਾਲੀ ਸੂਚੀ 'ਚ ਚਾਰ ਸੰਗਠਨਾਂ ਦੇ ਨਾਂ ਵੀ ਹਨ। ਇਨ੍ਹਾਂ 'ਚ ਚਾਈਨਾ ਗਰੁੱਪ ਆਫਰ ਐਮਪੀਜ਼, ਐਕਸੈਸ ਕੋਰਟ ਚੈਂਬਰ ਸ਼ਾਮਲ ਹਨ। ਕੁਝ ਦਿਨ ਪਹਿਲਾਂ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਬ੍ਰਿਟੇਨ ਦੀ ਗਲੋਬਲੀ ਮਨੁੱਖੀ ਅਧਿਕਾਰ ਦੀਆਂ ਪਾਬੰਦੀਆਂ ਦੀ ਵਿਵਸਥਾ ਤਹਿਤ ਚੀਨੀ ਅਧਿਕਾਰੀਆਂ ਅਤੇ ਸੰਗਠਨਾਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਹ ਪਾਬੰਦੀ ਪ੍ਰਣਾਲੀ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਉਲੰਘਣਾ ਲਈ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬੰਗਲਾਦੇਸ਼ : 3 ਵਾਹਨਾਂ ਦੀ ਹੋਈ ਭਿਆਨਕ ਟੱਕਰ 'ਚ 17 ਮਰੇ
NEXT STORY