ਬੀਜਿੰਗ— ਪੱਛਮੀ ਚੀਨ ਵਿਚ ਸਕੂਲੀ ਬੱਚਿਆਂ ਦੇ ਕਿਸੇ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵਲੋਂ ਇਸ ਲਈ ਬਕਾਇਦਾ ਨੋਟਿਸ ਵਿਚ ਜਾਰੀ ਕੀਤਾ ਗਿਆ ਹੈ। ਇਹ ਰੋਕ ਗਾਂਸੂ ਸੂਬੇ ਦੇ ਲਿਨਕਸੀਆ ਕਾਊਂਟੀ ਵਿਚ ਲਾਈ ਗਈ ਹੈ। ਧਾਰਮਿਕ ਸਿੱਖਿਆ 'ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਸਿੱਖਿਆ ਵਿਭਾਗ ਦੇ ਨੋਟਿਸ 'ਚ ਜਮਾਤ ਜਾਂ ਧਾਰਮਿਕ ਥਾਵਾਂ 'ਚ ਵਿਦਿਆਰਥੀਆਂ ਵਲੋਂ ਧਾਰਮਿਕ ਕਿਤਾਬਾਂ ਪੜ੍ਹਨ 'ਤੇ ਰੋਕ ਲਾਉਣ ਦਾ ਵੀ ਜ਼ਿਕਰ ਹੈ।
ਅਧਿਕਾਰੀਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਪੱਸ਼ਟ ਸ਼ਬਦਾਂ 'ਚ ਚਿਤਾਵਨੀ ਦਿੰਦੇ ਹੋਏ ਹੁਕਮ ਦਾ ਸਖਤੀ ਨਾਲ ਪਾਲਣ ਕਰਨ ਨੂੰ ਕਿਹਾ ਹੈ। ਸਿੱਖਿਆ ਅਧਿਕਾਰੀਆਂ ਨੇ ਇਸ ਨੋਟਿਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਸਿੱਖਿਆ ਵਿਭਾਗ ਦੀ ਇਕ ਮਹਿਲਾ ਅਧਿਕਾਰੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਕਾਊਂਟੀ 'ਚ ਸਿੱਖਿਆ ਅਤੇ ਧਰਮ ਨੂੰ ਵੱਖ ਰੱਖਣ ਦੀ ਗੱਲ ਆਖੀ ਹੈ। ਇਹ ਵਿਵਸਥਾ ਫਰਵਰੀ ਤੋਂ ਅਮਲ 'ਚ ਆ ਜਾਵੇਗੀ।
ਇਰਾਨ 'ਚ ਨਮਕ ਨਾਲ ਬਣਇਆ ਗਿਆ ਅਨੋਖਾ ਰੈਸਟੋਰੈਂਟ (ਤਸਵੀਰਾਂ)
NEXT STORY