ਬੀਜਿੰਗ–ਚੀਨ ਨੇ ਅਲਜ਼ਾਈਮਰ ਬੀਮਾਰੀ ਦੇ ਸਰਜੀਕਲ ਇਲਾਜ ’ਤੇ ਪਾਬੰਦੀ ਲਾ ਦਿੱਤੀ ਹੈ। 4 ਸਾਲਾਂ ’ਚ ਲੱਗਭਗ 400 ਹਸਪਤਾਲਾਂ ਵਿਚ ਇਸ ਇਲਾਜ ਨੂੰ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰਣਾਲੀ ਦੀ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਸਮਰਥਨ ’ਚ ਉੱਚ ਗੁਣਵੱਤਾ ਵਾਲੇ ਇਲਾਜ ਸਬੂਤਾਂ ਦੀ ਕਮੀ ਹੈ। ‘ਲਿੰਫੈਟਿਕ-ਵੇਨਸ ਐਨਾਸਟੋਮੋਸਿਸ’ (ਐੱਲ. ਵੀ. ਏ.) ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਪ੍ਰਕਿਰਿਆ ਵਿਚ ਮਰੀਜ਼ ਦੀਆਂ ਲਿਮਫ ਨਾੜੀਆਂ ਨੂੰ ਗਰਦਨ ਦੇ ਨੇੜੇ ਦੀਆਂ ਨਸਾਂ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਲਸੀਕਾ ਤਰਲ ਦਾ ਪ੍ਰਵਾਹ ਤੇ ਨਿਕਾਸੀ ਤੇਜ਼ ਹੋ ਸਕੇ। ਇਸ ਦਾ ਮਨੋਰਥ ਦਿਮਾਗ ਦੇ ਨੁਕਸਾਨਦੇਹ ਪ੍ਰੋਟੀਨਾਂ ਨੂੰ ਹਟਾਉਣ ’ਚ ਤੇਜ਼ੀ ਲਿਆਉਣਾ ਅਤੇ ਬੀਮਾਰੀ ਦੇ ਅੱਗੇ ਵਧਣ ਨੂੰ ਮੱਠਾ ਕਰਨਾ ਹੈ।
'ਡ੍ਰੈਗਨ' ਨੇ 10 ਲੱਖ ਤਿੱਬਤੀ ਬੱਚਿਆਂ ਨੂੰ ਕੀਤਾ ਹੈ ਕੈਦ! TAI ਦਾ ਦਾਅਵਾ
NEXT STORY