ਲੁਧਿਆਣਾ (ਹਿਤੇਸ਼)- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਸੜਕ ਅਤੇ ਦੀਵਾਰ ਬਣਾਉਣ ਦੇ ਪ੍ਰਾਜੈਕਟ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ’ਚ ਪਬਲਿਕ ਐਕਸ਼ਨ ਕਮੇਟੀ ਦੀ ਸ਼ਿਕਾਇਤ ਦੇ ਆਧਾਰ ’ਤੇ ਡਰੇਨੇਜ ਵਿਭਾਗ ਦੇ ਐਕਸੀਅਨ, ਐੱਸ. ਈ. ਅਤੇ ਪ੍ਰਿੰਸੀਪਲ ਸਕੱਤਰ ਵਲੋਂ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਨਗਰ ਨਿਗਮ ਵਲੋਂ ਮੇਨਟੀਨੈਂਸ ਲਈ ਸੌਂਪੇ ਗਏ ਬੁੱਢੇ ਨਾਲੇ ਦੇ ਕਿਨਾਰੇ ਮਨਜ਼ੂਰੀ ਤੋਂ ਬਿਨਾਂ ਸੜਕ ਅਤੇ ਦੀਵਾਰ ਬਣਾਉਣ ਤੋਂ ਇਲਾਵਾ ਪੁਲੀਆਂ ਦੇ ਨਿਰਮਾਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡ 'ਚੋਂ ਬਾਹਰ ਕੱਢੇ ਜਾਣਗੇ ਪ੍ਰਵਾਸੀ! ਇਕ ਹਫ਼ਤੇ ਦੀ ਮਿਲੀ ਡੈੱਡਲਾਈਨ
ਇਸ ਦਾ ਡਿਜ਼ਾਈਨ ਪਾਸ ਨਾ ਕਰਵਾਉਣ ਦੀ ਵਜ੍ਹਾ ਨਾਲ ਬੁੱਢੇ ਨਾਲੇ ਦੀ ਚੌੜਾਈ 58 ਤੋਂ ਘੱਟ ਹੋ ਕੇ 35 ਫੁੱਟ ਰਹਿਣ ਕਾਰਨ ਭਾਰੀ ਬਾਰਿਸ਼ ਦੇ ਮੌਸਮ ’ਚ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਸਕਦੀ ਹੈ, ਜਿਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵਲੋਂ ਮਾਮਲੇ ’ਤੇ ਫੈਸਲਾ ਹੋਣ ਤੱਕ ਪ੍ਰਾਜੈਕਟ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਦਾ ਐਕਸ਼ਨ! ਪੰਜਾਬ ਪੁਲਸ ਦੀ Lady ਇੰਸਪੈਕਟਰ ਗ੍ਰਿਫ਼ਤਾਰ
ਡੀ. ਸੀ. ਦੀ ਅਗਵਾਈ ਵਾਲੀ ਕਮੇਟੀ ਤੋਂ ਮੰਗੀ ਗਈ ਰਿਪੋਰਟ
ਇਸ ਮਾਮਲੇ ’ਚ ਐੱਨ. ਜੀ. ਟੀ. ਵਲੋਂ ਡੀ. ਸੀ. ਦੀ ਅਗਵਾਈ ਵਾਲੀ ਕਮੇਟੀ ਤੋਂ 2 ਮਹੀਨਿਆਂ ਅੰਦਰ ਰਿਪੋਰਟ ਮੰਗੀ ਗਈ ਹੈ, ਜਿਸ ਵਿਚ ਵਾਤਾਵਰਣ ਸੰਭਾਲ, ਡਰੇਨੇਜ ਵਿਭਾਗ ਦੇ ਨਾਲ ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਬੁੱਢੇ ਨਾਲੇ ਦੇ ਕਿਨਾਰੇ ਹੋਏ ਕਬਜ਼ਿਆਂ ਦੇ ਮੁੱਦੇ ’ਤੇ ਰਿਆਲਟੀ ਚੈੱਕ ਕਰਨ ਦੇ ਲਈ ਸਾਈਟ ਵਿਜ਼ਿਟ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪਿੰਡ 'ਚੋਂ ਬਾਹਰ ਕੱਢੇ ਜਾਣਗੇ ਪ੍ਰਵਾਸੀ! ਇਕ ਹਫ਼ਤੇ ਦੀ ਮਿਲੀ ਡੈੱਡਲਾਈਨ
NEXT STORY