ਬੀਜਿੰਗ-ਚੀਨ ਨੇ ਬੀਜਿੰਗ ਦੇ ਇਕ ਸ਼ਹਿਰ ’ਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਕੋਵਿਡ-19 ਮਰੀਜ਼ਾਂ ਲਈ 1500 ਕਮਰਿਆਂ ਵਾਲੇ ਇਕ ਹਸਪਤਾਲ ਦਾ ਨਿਰਮਾਣ ਕਾਰਜ ਸ਼ਨੀਵਾਰ ਨੂੰ ਪੰਜ ਦਿਨਾਂ ’ਚ ਪੂਰਾ ਕਰ ਲਿਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਮੁਤਾਬਕ ਇਹ ਹਸਪਤਾਲ ਹੁਬੇਈ ਸੂਬੇ ਦੇ ਨਾਂਗੋਂਗ ’ਚ ਬਣਾਇਆ ਗਿਆ ਹੈ। ਇਸ ਮਹੀਨੇ ਨਾਂਗੋਂਗ ਅਤੇ ਹੁਬੇਈ ਸੂਬੇ ਦੀ ਰਾਜਧਾਨੀ ਸ਼ਿਜੀਆਝੁਆਂਗ ’ਚ ਇਨਫੈਕਸ਼ਨ ਦੇ ਕਈ ਮਾਮਲੇ ਸਾਮਣੇ ਆਏ ਸਨ।
ਇਹ ਵੀ ਪੜ੍ਹੋ -ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ
ਸੱਤਾਧਾਰੀ ਕਮਿਉਨਿਸਟ ਪਾਰਟੀ ਨੇ ਹਸਪਤਾਲ ਦਾ ਤੇਜ਼ੀ ਨਾਲ ਨਿਰਮਾਣ ਸੰਬੰਧੀ ਇਸ ਤਰ੍ਹਾਂ ਦਾ ਇਕ ਪ੍ਰੋਗਰਾਮ ਪਿਛਲੇ ਸਾਲ ਉਸ ਸਮੇਂ ਸ਼ੁਰੂ ਕੀਤਾ ਸੀ ਜਦ ਇਥੇ ਮਹਾਮਾਰੀ ਫੈਲੀ ਸੀ ਅਤੇ ਵੁਹਾਨ ’ਚ ਇਕ ਵੱਖ ਹਸਪਤਾਲ ਬਣਾਇਆ ਗਿਆ ਸੀ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੇਸ਼ ’ਚ ਕੋਰੋਨਾ ਵਾਇਰਸ ਦੇ 130 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜਿਸ ’ਚ ਪਿਛਲੇ 24 ਘੰਟਿਆਂ ’ਚ ਹੁਬੇਈ ’ਚ 90 ਮਾਮਲੇ ਸਾਹਮਣੇ ਆਏ ਹਨ। ਸ਼ਿਨਹੂਆ ਦੀ ਖਬਰ ਮੁਤਾਬਕ ਨਾਂਗੋਂਗ ਅਤੇ ਸ਼ਿਜੀਆਝੁਆਂਗ ’ਚ 645 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝੱਟਕਾ, ਯਾਤਰੀਆਂ 'ਤੇ ਲਾਇਆ ਬੈਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਕਰਨ ਲਈ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਦਿੱਤੀ ਵਧਾਈ
NEXT STORY