ਬੀਜਿੰਗ- ਚੀਨ ਨੇ ਚਾਰ ਸਾਲ ਪਹਿਲਾਂ ਹੀ ਇਕ ਬੱਚੇ ਦੀ ਨੀਤੀ ਖਤਮ ਕਰ ਦਿੱਤੀ ਸੀ। ਇਥੇ ਇਕ ਬੱਚੇ ਦੀ ਨੀਤੀ ਸਾਲ 1980 ਵਿਚ ਲਾਗੂ ਕੀਤੀ ਗਈ ਸੀ ਪਰ ਉਸ ਦੀ ਨੀਤੀ ਨਾਲ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਸਨ। ਇਸ ਦੇ ਚੱਲਦੇ ਇਥੇ ਬਜ਼ੁਰਗਾਂ ਦੀ ਗਿਣਤੀ ਵਧਣ ਲੱਗੀ। ਇਸ ਤੋਂ ਬਾਅਦ ਸਰਕਾਰ ਨੇ ਇਸ ਨੀਤੀ ਨੂੰ ਖਤਮ ਕਰ ਦਿੱਤਾ ਤੇ ਕਈ ਸੂਬਿਆਂ ਵਿਚ ਜ਼ਿਆਦਾ ਬੱਚੇ ਪੈਦਾ ਕਰਨ ਦੇ ਲਈ ਸਹਾਇਤਾ ਤੇ ਸੁਵਿਧਾਵਾਂ ਦਿੱਤੀਆਂ। ਬਾਵਜੂਦ ਇਸ ਦੇ ਤੀਜੀ ਸੰਤਾਨ ਹੋਣ 'ਤੇ ਕੁਝ ਚੀਨੀ ਮਾਤਾ-ਪਿਤਾ ਨੂੰ ਸਜ਼ਾ ਦਿੱਤੀ ਜਾ ਰਹੀ ਹੈ।
ਪਿਛਲੇ ਮਹੀਨੇ ਯੁਨਫੂ ਸ਼ਹਿਰ ਵਿਚ ਇਕ ਸਕੂਲੀ ਅਧਿਆਪਕ ਸ਼ੀ ਝੋਂਗਲਿੰਗ ਦਾ ਮਾਮਲਾ ਬਹੁਤ ਸੁਰਖੀਆਂ ਵਿਚ ਰਿਹਾ। ਸ਼ੀ ਨੇ ਜਨਵਰੀ ਮਹੀਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ। ਇਸ 'ਤੇ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ। ਉਹਨਾਂ ਨੂੰ ਤੇ ਉਹਨਾਂ ਦੇ ਪੁਲਸ ਕਰਮਚਾਰੀ ਪਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਦੱਸ ਦਈਏ ਕਿ ਚੀਨ ਵਿਚ ਸਰਕਾਰੀ ਕਰਮਚਾਰੀ ਨੂੰ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਨੌਕਰੀ ਤੋਂ ਕੱਢਣ ਦਾ ਸਖਤ ਨਿਯਮ ਹੈ।
ਜੋੜੇ ਦੇ ਨੌਕਰੀ ਤੋਂ ਕੱਢੇ ਜਾਣ ਦੀ ਖਬਰ ਬਹੁਤ ਵਾਇਰਲ ਹੋ ਰਹੀ ਹੈ। ਮਾਈਕਰੋ ਬਲਾਗਿੰਗ ਸਾਈਟ ਵੀਬੋ 'ਤੇ ਸ਼ੀ ਨਾਲ ਜੁੜੀ ਇਹ ਖਬਰ ਕਰੀਬ 90 ਲੱਖ ਵਾਰ ਪੜ੍ਹੀ ਜਾ ਚੁੱਕੀ ਹੈ। ਚੀਨ ਵਿਚ ਇਕ ਬੱਚੇ ਦੀ ਨੀਤੀ ਦੇ ਚੱਲਦੇ ਅਜਿਹੇ ਪਰਿਵਾਰਾਂ ਦੀ ਗਿਣਤੀ ਇਥੇ ਕਰੀਬ 15 ਕਰੋੜ ਹੈ। ਜਦੋਂ ਤੱਕ ਇਹ ਨਿਯਮ ਲਾਗੂ ਰਿਹਾ ਇਥੇ ਕਰੋੜਾਂ ਗਰਭਪਾਤ ਤੇ ਨਸਬੰਦੀਆਂ ਜ਼ਬਰਦਸਤੀ ਕਰਵਾਈਆਂ ਗਈਆਂ। ਇਸ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਘਰ ਢਾਹ ਦਿੱਤੇ ਗਏ। ਹੁਣ ਇਸ ਤਰ੍ਹਾਂ ਦਾ ਸਖਤ ਨਿਯਮ ਤੀਜਾ ਬੱਚਾ ਪੈਦਾ ਹੋਣ 'ਤੇ ਲਾਇਆ ਗਿਆ ਹੈ। ਯਾਨਤਾਈ ਸ਼ਹਿਰ ਵਿਚ ਤੀਸਰਾ ਬੱਚਾ ਹੋਣ 'ਤੇ 29 ਲੱਖ ਰੁਪਏ ਤੱਕ ਦਾ ਜੁਰਮਾਨਾ ਭੁਗਤਣਾ ਪੈਂਦਾ ਹੈ।
ਚਿਲੀ ਜਹਾਜ਼ ਹਾਦਸਾ : ਕੀਤੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ
NEXT STORY