ਵੈੱਬ ਡੈਸਕ : ਚੀਨ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। China Huarong International Holdings (CHIH) ਦੇ ਸਾਬਕਾ ਜਨਰਲ ਮੈਨੇਜਰ, ਬਾਈ ਤਿਆਨਹੁਈ ਨੂੰ ਫਾਂਸੀ ਦਿੱਤੀ ਗਈ ਹੈ। ਬਾਈ ਤਿਆਨਹੁਈ ਨੂੰ 2014 ਤੋਂ 2018 ਦੌਰਾਨ ਪ੍ਰੋਜੈਕਟਾਂ ਦੇ ਐਕੁਆਇਰਮੈਂਟ ਅਤੇ ਫਾਈਨੈਂਸਿੰਗ ਵਿੱਚ ਮਦਦ ਦੇ ਬਦਲੇ $156 ਮਿਲੀਅਨ (ਲਗਭਗ 1.1 ਅਰਬ ਯੂਆਨ) ਤੋਂ ਵੱਧ ਦੀ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਸੀ।
ਅਦਾਲਤ ਨੇ ਉਸਦੀ ਸਾਰੀ ਨਿੱਜੀ ਜਾਇਦਾਦ ਜ਼ਬਤ ਕਰਨ ਅਤੇ ਉਸਨੂੰ ਉਮਰ ਭਰ ਲਈ ਰਾਜਨੀਤਿਕ ਅਧਿਕਾਰਾਂ ਤੋਂ ਵਾਂਝੇ ਕਰਨ ਦਾ ਆਦੇਸ਼ ਦਿੱਤਾ ਸੀ। ਚੀਨ ਦੀ ਸੁਪਰੀਮ ਪੀਪਲਜ਼ ਕੋਰਟ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਰਕਮ "ਬਹੁਤ ਵੱਡੀ" ਸੀ, ਸਥਿਤੀ "ਬਹੁਤ ਗੰਭੀਰ" ਸੀ ਅਤੇ ਇਸ ਨਾਲ ਰਾਜ ਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਇਹ ਕਾਰਵਾਈ ਚੀਨ ਵਿੱਚ ਚੱਲ ਰਹੀ ਵਿਆਪਕ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਹਿੱਸਾ ਹੈ।
ਇਸ ਤੋਂ ਇੱਕ ਦਿਨ ਪਹਿਲਾਂ, ਸਾਬਕਾ ਖੇਡ ਮੰਤਰੀ ਗਾਓ ਝੋਂਗਵੇਨ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਹਾਲਾਂਕਿ ਉਸ ਦੀ ਸਜ਼ਾ 'ਤੇ ਦੋ ਸਾਲ ਦੀ ਰਾਹਤ ਦਿੱਤੀ ਗਈ ਹੈ। ਝੋਂਗਵੇਨ ਨੇ $33.4 ਮਿਲੀਅਨ (ਲਗਭਗ 280 ਕਰੋੜ ਰੁਪਏ) ਦੀ ਰਿਸ਼ਵਤ ਲਈ ਸੀ।
ਹੁਣ ਫੇਸਬੁੱਕ, ਇੰਸਟਾ ID ਵੇਖ ਲੱਗੇਗਾ US ਦਾ ਵੀਜ਼ਾ ! ਨਵੇਂ ਨਿਯਮ ਹੋਏ ਜਾਰੀ
NEXT STORY