ਬੀਜਿੰਗ/ਸਿਡਨੀ (ਭਾਸ਼ਾ): ਚੀਨ ਨੇ ਸ਼ੁੱਕਰਵਾਰ ਨੂੰ ਇਨਕਾਰ ਕੀਤਾ ਕਿ ਉਸ ਨੇ ਆਸਟ੍ਰੇਲੀਆ ਤੋ ਕੋਲੇ ਦੀ ਖੇਪ ਵਾਲੇ ਭਾਰਤੀ ਕਾਰਗੋ ਸਮੁੰਦਰੀ ਜਹਾਜ਼ ਨੂੰ ਬੰਦਰਗਾਹ 'ਤੇ ਰੋਕ ਰੱਖਿਆ ਹੈ। ਜਹਾਜ਼ ਨੂੰ ਵਾਪਸ ਜਾਣ ਦੀ ਇਜਾਜ਼ਤ ਦੇਣ ਵਿਚ ਦੇਰੀ ਦੇ ਕਾਰਨ ਉਸ ਦੇ 23 ਮੈਂਬਰ ਇੱਥੇ ਫਸੇ ਹੋਏ ਹਨ। ਆਸਟ੍ਰੇਲੀਆ ਤੋਂ ਕੋਲੇ ਦੀ ਖੇਪ ਨੂੰ ਚੀਨ ਲੈ ਕੇ ਆਇਆ ਜਹਾਜ਼ 'ਜਗ ਆਨੰਦ' ਜੂਨ ਤੋਂ ਹੀ ਜਿੰਗਤਾਂਗ ਬੰਦਰਗਾਹ 'ਤੇ ਫਸਿਆ ਹੋਇਆ ਹੈ। ਪਹੁੰਚਣ ਦੇ ਬਾਅਦ ਜਹਾਜ਼ ਦੇ ਕਤਾਰ ਵਿਚ ਹੀ ਫਸੇ ਹੋਣ ਕਾਰਨ ਚਾਲਕ ਦਲ ਦੇ ਮੈਂਬਰਾਂ ਨੂੰ ਮਦਦ ਦੀ ਅਪੀਲ ਕਰਨੀ ਪਈ।
ਆਈ.ਟੀ.ਐੱਫ.-ਏਸ਼ੀਆ ਪ੍ਰਸ਼ਾਂਤ ਖੇਤਰ ਨੇ ਇਕ ਬਿਆਨ ਦੇ ਮੁਤਾਬਕ, ਨੈਸ਼ਨਲ ਯੂਨੀਅਨ ਆਫ ਸੀਫੇਰਜ਼ ਆਫ ਇੰਡੀਆ, ਇੰਟਰਨੈਸ਼ਨਲ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ (ਆਈ.ਟੀ.ਐੱਫ.) ਅਤੇ ਇੰਟਰਨੈਸ਼ਨਲ ਮੈਰੀਟਾਈਮ ਓਰਗੇਨਾਈਜੇਸ਼ਨ ਨੇ ਮਲਾਹਾਂ ਦੇ ਲਈ ਆਵਾਜ਼ ਚੁੱਕੀ। ਜਹਾਜ਼ ਅਤੇ ਉਸ ਦੇ ਫਸੇ ਹੋਏ ਚਾਲਕ ਦਲ ਦੇ ਮੈਂਬਰਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਚੇਨਬਿਨ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਜਿੱਥੇ ਤੱਕ ਮੈਨੂੰ ਪਤਾ ਹੈ ਕਿ ਇਹ ਭਾਰਤੀ ਜਹਾਜ਼ ਜੂਨ ਤੋਂ ਹੀ ਜਿੰਗਤਾਂਗ ਬੰਦਰਗਾਹ ਵਿਚ ਹੈ। ਚੀਨ ਨੇ ਉਸ ਨੂੰ ਜਾਣ ਤੋਂ ਕਦੇ ਨਹੀਂ ਰੋਕਿਆ। ਇਸ ਸਥਿਤੀ ਦਾ ਮੂਲ ਕਾਰਨ ਇਹ ਹੈ ਕਿ ਵਪਾਰਕ ਹਿੱਤਾਂ ਦੇ ਕਾਰਨ ਕਾਰਗੋ ਜਹਾਜ਼ ਆਪਣੀ ਅੱਗੇ ਦੀ ਯੋਜਨਾ ਨੂੰ ਵਿਵਸਥਿਤ ਨਹੀਂ ਕਰ ਪਾਇਆ ਹੈ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 2021 ਦੀ ਤੀਜੀ ਤਿਮਾਹੀ ਤੱਕ ਕੋਵਿਡ-19 ਟੀਕਾ ਹੋ ਸਕਦਾ ਹੈ ਉਪਲਬਧ
ਉਹਨਾਂ ਨੇ ਕਿਹਾ,''ਸਥਾਨਕ ਚੀਨੀ ਅਧਿਕਾਰੀ ਭਾਰਤੀ ਪੱਖ ਨਾਲ ਕਰੀਬੀ ਸੰਪਰਕ ਵਿਚ ਹਨ ਅਤੇ ਸਮੇਂ 'ਤੇ ਉਹਨਾਂ ਦੀਆਂ ਅਪੀਲਾਂ ਦਾ ਜਵਾਬ ਵੀ ਦਿੱਤਾ ਹੈ।'' ਨਾਲ ਹੀ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਐਮਰਜੈਂਸੀ ਮੈਡੀਕਲ ਦੀ ਲੋੜ ਦੀ ਸਥਿਤੀ ਰਾਹਤ ਮਦਦ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ, ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਅਪੀਲ ਨੂੰ ਹੇਬੇਈ ਸੂਬੇ ਦੀ ਸੂਬਾਈ ਸਰਕਾਰ ਦੇ ਸਾਹਮਣੇ ਉਠਾਇਆ ਗਿਆ। ਇਹ ਬੰਦਰਗਾਹ ਇਸੇ ਸੂਬੇ ਵਿਚ ਹੈ। ਉਹਨਾਂ ਨੇ ਕਿਹਾ ਕਿ ਹੇਬੇਈ ਸੂਬੇ ਦੀ ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਕਿ ਜਹਾਜ਼ ਮਾਲ ਢੁਲਾਈ ਲਈ ਕਤਾਰ ਵਿਚ ਹੈ ਅਤੇ ਕੋਵਿਡ-19 ਮਹਾਮਾਰੀ ਦੇ ਸੰਬੰਧ ਵਿਚ ਸਖਤ ਨਿਯਮਾਂ ਦੇ ਕਾਰਨ ਚਾਲਕ ਦਲਾਂ ਨੂੰ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ।
ਆਸਟ੍ਰੇਲੀਆ ਵੱਲੋਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਆਪਣੇ 5ਜੀ ਨੈੱਟਵਰਕ ਨਾਲ ਚੀਨੀ ਕੰਪਨੀ ਹੁਵੇਈ ਤਕਨਾਲੋਜੀ 'ਤੇ ਰੋਕ ਲਗਾਉਣ ਦੇ ਬਾਅਦ ਪਿਛਲੇ ਕੁਝ ਮਹੀਨਿਆਂ ਵਿਚ ਆਸਟ੍ਰੇਲੀਆ ਅਤੇ ਚੀਨ ਦੇ ਸੰਬੰਧ ਕਾਫੀ ਵਿਗੜ ਚੁੱਕੇ ਹਨ। ਕੋਰੋਨਾਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਸੰਬੰਧ ਵਿਚ ਅੰਤਰਰਾਸ਼ਟਰੀ ਮਾਹਰਾਂ ਵੱਲੋਂ ਪਤਾ ਲਗਾਉਣ ਦੀ ਮੁਹਿੰਮ ਦਾ ਆਸਟ੍ਰੇਲੀਆ ਨੇ ਸਮਰਥਨ ਕੀਤਾ ਸੀ, ਜਿਸ 'ਤੇ ਚੀਨ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਸੀ। ਇਸ ਦੇ ਇਲਾਵਾ ਵੀ ਕਈ ਹੋਰ ਮੁੱਦਿਆਂ 'ਤੇ ਚੀਨ ਆਸਟ੍ਰੇਲੀਆ ਨਾਲ ਨਾਰਾਜ਼ ਹੈ।
ਯੂ. ਕੇ. : ਯਾਰਕਸ਼ਾਇਰ ਦੇ ਸੀਰੀਅਲ ਕਾਤਲ ਦੀ ਕੋਰੋਨਾ ਨਾਲ ਮੌਤ
NEXT STORY