ਬੀਜਿੰਗ (ਏ.ਪੀ.)- ਚੀਨ ਨੇ ਕਿਹਾ ਕਿ ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਮਾਰ-ਏ-ਲਾਗੋ' ਕਲੱਬ ਵਿਚ ਚੀਨੀ ਮਹਿਲਾ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਅਤੇ ਉਹ ਉਸ ਨੂੰ ਸਫਾਰਤਖਾਨੇ ਰਾਹੀਂ ਮਦਦ ਮੁਹੱਈਆ ਕਰਵਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਹਿਊਸਟਨ ਵਿਚ ਚੀਨ ਦੇ ਕੌਂਸਲੇਟ ਜਨਰਲ ਨੂੰ 30 ਮਾਰਚ ਨੂੰ ਹੋਈ ਗ੍ਰਿਫਤਾਰੀ ਦੇ ਸਬੰਧ ਵਿਚ ਨੋਟੀਫਿਕੇਸ਼ਨ ਕਰ ਦਿੱਤੀ ਗਈ ਹੈ।
ਉਹ ਸਬੰਧਿਤ ਮਹਿਲਾ ਨਾਲ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਸਫਾਰਤਖਾਨੇ ਰਾਹੀਂ ਮਦਦ ਮੁਹੱਈਆ ਕੀਤੀ ਜਾ ਰਹੀ ਹੈ। ਗੇਂਗ ਨੇ ਇਸ 'ਤੇ ਵਿਸਥਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਯੂਜਿੰਗ ਝਾਂਗ ਨੂੰ ਏਜੰਟਾਂ ਨੂੰ ਝੂਠ ਬੋਲਣ ਅਤੇ ਕਲੱਬ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ 32 ਸਾਲ ਦੀ ਝਾਂਗ ਨੇ ਖੁਫੀਆ ਸੇਵਾ ਦੇ ਏਜੰਟ ਨੂੰ ਸ਼ਨੀਵਾਰ ਨੂੰ ਕਿਹਾ ਸੀ ਕਿ 'ਮਾਰ-ਏ-ਲਾਗੋ' ਦੀ ਮੈਂਬਰ ਹੈ ਅਤੇ ਉਥੋਂ ਦੇ ਪੂਲ ਦੀ ਵਰਤੋਂ ਕਰਨ ਆਈ ਹੈ।
ਏਜੰਟਾਂ ਨੂੰ ਬਾਅਦ ਵਿਚ ਸੰਮਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਝਾਂਗ ਨੇ ਪੁੱਛਗਿੱਛ ਦੌਰਾਨ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਝਾਂਗ ਨੇ ਪੁੱਛਗਿੱਛ ਦੌਰਾਨ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਸ ਕੋਲੋਂ ਬਰਾਮਦ ਪੈਨ ਡਰਾਈਵ ਵਿਚ ਖਤਰਨਾਕ ਵਾਇਰਸ ਸੀ। ਖਤਰਨਾਕ ਵਾਇਰਸ ਦੀ ਵਰਤੋਂ ਕੰਪਿਊਟਰ ਅਤੇ ਕੰਪਿਊਟਰ ਸਿਸਟਮ ਨੂੰ ਨੁਕਸਾਨ ਜਾਂ ਅਸਮਰੱਥ ਕਰਨ ਲਈ ਕੀਤਾ ਜਾਂਦਾ ਹੈ।
ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਸਨਮਾਨਤ
NEXT STORY