ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਇਕ ਮਹਿਲਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸਾਰੇ ਅਪਰਾਧੀ ਭੱਜ ਗਏ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜੌਰਾ ਪੁਲਸ ਸੂਤਰਾਂ ਅਨੁਸਾਰ, ਨਕਾਬਪੋਸ਼ ਹਥਿਆਰਬੰਦ ਅਪਰਾਧੀਆਂ ਨੇ ਮੰਗਲਵਾਰ ਅੱਧੀ ਰਾਤ ਨੂੰ ਪਿੰਡ ਜੌਰਾ ਆਲਾਪੁਰ ਪੰਚਾਇਤ ਦੀ ਮਹਿਲਾ ਸਰਪੰਚ ਮੰਜੂ ਯਾਦਵ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਇਕ ਕਰੋੜ ਤੋਂ ਵੱਧ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਦੋ ਲਾਇਸੈਂਸੀ ਬੰਦੂਕਾਂ ਲੁੱਟ ਕੇ ਭੱਜ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਚਾਰ ਹਥਿਆਰਬੰਦ ਬਦਮਾਸ਼ਾਂ ਨੇ ਮਹਿਲਾ ਸਰਪੰਚ ਦੇ ਘਰ ਪੌੜੀਆਂ ਦੇ ਸਹਾਰੇ ਪ੍ਰਵੇਸ਼ ਕੀਤਾ ਅਤੇ ਉਸ ਦੇ ਪਤੀ ਅਤੇ ਭਾਜਪਾ ਆਗੂ ਰਾਜ ਕੁਮਾਰ ਯਾਦਵ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਥਿਆਰ ਦੇ ਬਲ 'ਤੇ ਕਮਰੇ ਦੇ ਇਕ ਕੋਨੇ 'ਚ ਬੰਧਕ ਬਣਾ ਲਿਆ। ਫਿਰ ਘਰੋਂ ਇਕ ਕਰੋੜ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਤੇ 2 ਲਾਇਸੈਂਸੀ ਬੰਦੂਕਾਂ ਲੁੱਟ ਕੇ ਫਰਾਰ ਹੋ ਗਏ। ਸਰਪੰਚ ਦੇ ਪਤੀ ਰਾਜ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਇਕ ਬਦਮਾਸ਼ ਨੂੰ ਪਛਾਣ ਲਿਆ ਹੈ। ਡਕੈਤੀ ਦੀ ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਸਮੀਰ ਸੌਰਭ ਨੇ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ ਅਤੇ ਬਦਮਾਸ਼ਾਂ ਨੂੰ ਫੜਨ ਲਈ ਪੁਲਸ ਦੀ ਟੀਮ ਗਠਿਤ ਕਰ ਕੇ ਉਨ੍ਹਾਂ ਬਦਮਾਸ਼ਾਂ ਦੀ ਤੁਰੰਤ ਗ੍ਰਿਫ਼ਤਾਰੀ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਸੁਪਰਡੈਂਟ ਸ਼੍ਰੀ ਸੌਰਭਵ ਨੇ ਕਿਹਾ ਕਿ ਡਕੈਤਾਂ ਨੂੰ ਜਲਦ ਟਰੇਸ ਕਰ ਲਿਆ ਜਾਵੇਗਾ। ਮਹਿਲਾ ਸਰਪੰਚ ਦੇ ਘਰ ਡਕੈਤੀ ਦੀ ਖ਼ਬਰ ਲੱਗਦੇ ਹੀ ਤੜਕੇ ਹਾਦਸੇ ਵਾਲੀ ਜਗ੍ਹਾ ਲੋਕਾਂ ਦੀ ਭਾਰੀ ਭੀੜ ਲੱਗ ਗਈ। ਭੀੜ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਕਾਫ਼ੀ ਮਿਹਨਤ ਕਰਨੀ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੂਰਾ ਪਰਿਵਾਰ ਕਰ ਗਿਆ ਖੁਦਕੁਸ਼ੀ! ਗੁਆਂਢੀਆਂ ਨੇ ਜਾ ਕੇ ਵੇਖਿਆ ਤਾਂ....
NEXT STORY