ਹਾਂਗਕਾਂਗ,(ਏ. ਐੱਨ. ਆਈ.)- ਅੰਤਰਰਾਸ਼ਟਰੀ ਵਿਵਾਦ ਦੇ ਬਾਵਜੂਦ ਨਾਜਾਇਜ਼ ਤੌਰ ’ਤੇ ਸਰਹੱਦ ਪਾਰ ਕਰਨ ਵਾਲੇ ਹਾਂਗਕਾਂਗ ਦੇ 10 ਨਾਗਰਿਕਾਂ ਨੂੰ ਚੀਨੀ ਅਦਾਲਤ ਨੇ 7 ਮਹੀਨਿਆਂ ਤੋਂ ਲੈ ਕੇ 3 ਸਾਲ ਲਈ ਜੇਲ੍ਹ ਭੇਜ ਦਿੱਤਾ।
ਅੱਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਅਦਾਲਤ ਹਾਂਗਕਾਂਗ ਦੇ 12 ਨਾਗਰਿਕਾਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਨੇ ਅਗਸਤ ’ਚ ਤਾਈਵਾਨ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਚੀਨੀ ਸਰਹੱਦ ’ਤੇ ਤਾਇਨਾਤ ਰੱਖਿਅਕਾਂ ਨੇ ਉਨ੍ਹਾਂ ਨੂੰ ਰੋਕ ਲਿਆ। ਦੋ ਵਿਅਕਤੀਆਂ ਜਿਨ੍ਹਾਂ ਨੇ ਸਫਰ ਲਈ ਕਿਸ਼ਤੀ ਦਾ ਇੰਤਜ਼ਾਮ ਕੀਤਾ ਸੀ, ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਦਿੱਤੀ ਗਈ।
ਇਸ ਦੇ ਇਲਾਵਾ 8 ਵਿਅਕਤੀਆਂ ਨੂੰ 7 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਬਾਕੀ 2 ਜਿਨ੍ਹਾਂ ਦੀ ਉਮਰ 16 ਅਤੇ 17 ਸਾਲ ਸੀ, ਨੂੰ ਹਾਂਗਕਾਂਗ ਪੁਲਸ ਦੀ ਹਿਰਾਸਤ ’ਚ ਭੇਜ ਦਿੱਤਾ । ਚੀਨ ਹਾਂਗਕਾਂਗ 'ਤੇ ਕਬਜ਼ਾ ਕਰਨ ਲਈ ਆਏ ਦਿਨ ਨਵੀਂ ਸਾਜਸ਼ ਰਚਦਾ ਹੀ ਰਹਿੰਦਾ ਹੈ ਤੇ ਨਵੇਂ-ਨਵੇਂ ਕਾਨੂੰਨ ਪਾਸ ਕਰਕੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾ ਰਿਹਾ ਹੈ।
ਫਲੋਰੀਡਾ ਸਣੇ ਕਈ ਸ਼ਹਿਰਾਂ 'ਚ ਕੋਰੋਨਾ ਟੀਕਾਕਰਨ ਲਈ ਲੱਗੀਆਂ ਲੰਬੀਆਂ ਲਾਈਨਾਂ
NEXT STORY