ਬੀਜਿੰਗ (ਵਾਰਤਾ) ਚੀਨ ਨੇ ਅੱਠ ਰਿਮੋਟ ਸੈਂਸਿੰਗ ਪ੍ਰੋਬ ਸੈਟੇਲਾਈਟਾਂ ਨੂੰ ਆਰਬਿਟ ਵਿਚ ਸਫਲਤਾਪੂਰਵਕ ਸਥਾਪਿਤ ਕੀਤਾ ਹੈ। ਚਾਈਨਾ ਏਰੋਸਪੇਸ ਸਾਇੰਸ ਐਂਡ ਤਕਨਾਲੋਜੀ ਕਾਰਪੋਰੇਸ਼ਨ (CASC) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਏ.ਐੱਸ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਉਪਗ੍ਰਹਿਆਂ ਨੂੰ ਲੌਂਗ ਮਾਰਚ (ਚਾਂਗ ਜ਼ੇਂਗ) 2ਡੀ ਕੈਰੀਅਰ ਰਾਕੇਟ ਦੀ ਮਦਦ ਨਾਲ ਸ਼ਾਂਕਸੀ ਸੂਬੇ ਦੇ ਤਾਈਯੂਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਚੋਣਾਂ : ਮੌਰੀਸਨ ਦੀ ਵਧੀ ਮੁਸ਼ਕਲ, ਚੀਨ ਅਤੇ ਮਹਿੰਗਾਈ ਸਮੇਤ ਚੁਣੌਤੀ ਬਣੇ ਇਹ ਮੁੱਦੇ
ਸੀ.ਏ.ਐੱਸ.ਸੀ. ਦੇ ਅਨੁਸਾਰ ਸੱਤ ਜਿਲਿਨ-1 ਗਾਓਫੇਨ 03ਡੀ ਅਤੇ ਇੱਕ ਜਿਲਿਨ-1 ਕੁਆਂਫੂ 01ਸੀ ਉਪਗ੍ਰਹਿਆਂ ਦਾ ਸਮੂਹ ਸਮਾਰਟ ਸ਼ਹਿਰਾਂ ਦੇ ਨਿਰਮਾਣ ਅਤੇ ਖਣਿਜ ਨਿਕਾਸੀ 'ਤੇ ਸੰਵੇਦਨਸ਼ੀਲ ਡੇਟਾ ਪ੍ਰਦਾਨ ਕਰੇਗਾ। ਇਹ ਲੌਂਗ ਮਾਰਚ 2ਡੀ ਲਾਂਚ ਵਹੀਕਲ ਦਾ 419ਵਾਂ ਲਾਂਚ ਸੀ। ਗੌਰਤਲਬ ਹੈ ਕਿ ਅਪ੍ਰੈਲ ਵਿੱਚ ਚੀਨ ਨੇ Jiuquan ਸੈਟੇਲਾਈਟ ਲਾਂਚ ਸੈਂਟਰ ਤੋਂ ਦੋ ਸਿਵੇਈ 01 ਅਤੇ 02 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਲਾਂਚ ਕੀਤਾ, ਜੋ ਵਪਾਰਕ ਰਿਮੋਟ ਜਾਂਚ ਸੇਵਾਵਾਂ ਵੀ ਪ੍ਰਦਾਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਮਾਰਚ ਦੇ ਮੁਕਾਬਲੇ ਅਪ੍ਰੈਲ 'ਚ ਪਾਕਿਸਤਾਨ ਵਿਖੇ ਅੱਤਵਾਦੀ ਹਮਲਿਆਂ 'ਚ 24% ਵਾਧਾ : PICSS
ਬੈਰਗਾਮੋ 'ਚ ਮਜ਼ਦੂਰਾਂ ਦੇ ਹੱਕਾਂ ਦੀ ਹਾਮੀ ਭਰਦਾ ਵਿਸ਼ੇਸ਼ ਮੁਜ਼ਾਹਰਾ ਕੀਤਾ ਗਿਆ
NEXT STORY