ਬੀਜਿੰਗ– ਚੀਨ ਦੇ ਸ਼ੰਘਾਈ ਸ਼ਹਿਰ ’ਚ ਬੁੱਧਵਾਰ ਨੂੰ ਮੂੰਹ ਰਾਹੀਂ ਸਾਹ ਭਰਕੇ ਲੇ ਜਾਣ ਵਾਲੇ ‘ਸੂਈ ਮੁਕਤ’ ਟੀਕੇ ਦੀ ਸ਼ੁਰੂਆਤ ਕੀਤੀ ਗਈ, ਜੋ ਆਪਣੀ ਤਰ੍ਹਾਂਦਾ ਦੁਨੀਆ ਦਾ ਪਹਿਲਾ ਕੋਵਿਡ-ਰੋਕੂ ਟੀਕਾ ਹੈ। ਸ਼ਹਿਰ ਦੇ ਇਕ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੇ ਗਏ ਇਕ ਐਲਾਨ ਮੁਤਾਬਕ, ਇਸ ਟੀਕੇ ਨੂੰ ਮੂੰਹ ਰਾਹੀਂ ਲਿਆ ਜਾਂਦਾ ਹੈ ਅਤੇ ਇਸਨੂੰ ਪਹਿਲਾਂ ਤੋਂ ਟੀਕਾ ਲਗਵਾ ਚੁੱਕੇ ਵਿਅਕਤੀਆਂ ਲਈ ਬੂਸਟਰ ਖੁਰਾਕ ਦੇ ਰੂਪ ’ਚ ਮੁਫ਼ਤ ’ਤ ਦਿੱਤਾ ਜਾ ਰਿਹਾ ਹੈ।
‘ਸੂਈ ਮੁਕਤ’ ਟੀਕੇ ਲਈ ਉਨ੍ਹਾਂ ਲੋਕਾਂ ਨੂੰ ਰਾਜ਼ੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸੂਈ ਦੇ ਰੂਪ ’ਚ ਟੀਕੇ ਲਗਵਾਉਣਾ ਪਸੰਦ ਨਹੀਂ ਹੈ। ਇਸ ਨਾਲ ਗਰੀਬ ਦੇਸ਼ਾਂ ’ਚ ਟੀਕਾਕਰਨ ਦਾ ਦਾਇਰਾ ਵਧਾਉਣ ’ਚ ਵੀ ਮਦਦ ਮਿਲੇਗੀ। ਚੀਨ ਕੋਲ ਵੈਕਸੀਨ ਦਾ ਆਦੇਸ਼ ਨਹੀਂ ਹੈ ਪਰ ਉਹ ਚਾਹੁੰਦਾ ਹੈ ਕਿ ਕੋਵਿਡ-19 ਮਹਾਮਾਰੀ ਦੀਆਂ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਤੋਂ ਪਹਿਲਾਂ ਉਸਦੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਬੂਸਟਰ ਟੀਕੇ ਦੀ ਖੁਰਾਕ ਲੱਗ ਜਾਏ। ਇਸ ਮਹਾਮਾਰੀ ਕਾਰਨ ਚੀਨ ਦੀ ਅਰਥਵਿਵਸਥਾ ਠਹਿਰੀ ਹੋਈ ਹੈ ਅਤੇ ਉਹ ਬਾਕੀ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਚੱਲ ਪਾਉਣ ਦੀ ਸਥਿਤੀ ’ਚ ਅਸਿਹਜ ਮਹਿਸੂਸ ਕਰ ਰਿਹਾ ਹੈ।
ਚੀਨ ਦੇ ਸਰਕਾਰੀ ਆਨਲਾਈਨ ਮੀਡੀਆ ਆਊਟਲੇਟ ਦੁਆਰਾ ਪੋਸਟ ਕੀਤੀ ਗਈ ਇਕ ਵੀਡੀਓ ’ਚ ਭਾਈਚਾਰਕ ਸਿਹਤ ਕੇਂਦਰ ’ ਲੋਕਾਂ ਨੂੰ ਇਕ ਪਾਰਦਰਸ਼ੀ ਸਫੇਟ ਕੱਪ ਦੀ ਛੋਟੀ ਨੋਜ਼ਲ ਨੂੰ ਆਪਣੀ ਮੂੰਹ ’ਚ ਚਿਪਕਿਆ ਹੋਇਆ ਦਿਖਾਇਆ ਗਿਆ ਹੈ। ਨਾਲ ਹੀ ਦਿੱਤੀ ਗਈ ਵਿਸ਼ਾ-ਵਰਤੂ ’ਚ ਲਿਖਿਆ ਗਿਆ ਹੈ ਕਿ ਹੌਲੀ-ਹੌਲੀ ਸਾਹ ਲੈਣ ਤੋਂ ਬਾਅਦ ਇਕ ਵਿਕਅਤੀ ਨੇ ਪੰਜ ਸਕਿਟਾਂ ਲਈ ਆਪਣਾ ਸਾਹ ਰੋਕ ਕੇ ਰੱਖਿਆ ਅਤੇ ਪੂਰੀ ਪ੍ਰਕਿਰਿਆ 20 ਸਕਿੋਟਾਂ ’ਚ ਪੂਰੀ ਹੋ ਗਈ।
ਸ਼ੰਘਾਈ ਦੇ ਇਕ ਨਿਵਾਸੀ ਨੇ ਵੀਡੀਓ ’ਚ ਕਿਹਾ ਕਿ ਇਹ ਇਕ ਕੱਪ ਚਾਹ ਪੀਣ ਵਰਗਾ ਸੀ। ਜਦੋਂ ਮੈਂ ਇਸ ਵਿਚ ਸਾਹ ਲਿਆ ਤਾਂ ਇਸਦਾ ਸਵਾਦ ਥੋੜ੍ਹਾ ਮਿੱਠਾ ਸੀ। ਇਕ ਮਾਹਿਰ ਨੇ ਕਿਹਾ ਕਿ ਮੂੰਹ ਰਾਹੀਂ ਲਿਆ ਗਿਆ ਇਕ ਟੀਕਾ ਵੀ ਵਾਇਰਸ ਨੂੰ ਸਾਹ ਪ੍ਰਣਾਲੀ ਦੇ ਬਾਕੀ ਹਿੱਸਿਆਂ ਤਕ ਪਹੁੰਚਣ ਤੋਂ ਰੋਕ ਸਕਦਾ ਹੈ, ਹਾਲਾਂਕਿ ਇਹ ਬੂੰਦਾਂ ਦੇ ਆਕਾਰ ’ਤੇ ਨਿਰਭਰ ਕਰੇਗਾ।
ਯੂਕ੍ਰੇਨ ਦਾ ਦਾਅਵਾ, ਈਰਾਨ ਹੁਣ ਰੂਸ ਨੂੰ ਭੇਜ ਰਿਹਾ ਘਾਤਕ ਅਰਸ਼-2 ਡਰੋਨ
NEXT STORY