ਲੰਡਨ - ਬ੍ਰਿਟੇਨ ਦੇ ਚੋਟੀ ਦੇ ਸਾਇੰਸਦਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਕੋਵਿਡ ਵੈਕਸੀਨ 'ਤੇ ਭਰੋਸਾ ਕਰਨ ਵਾਲੇ ਮੁਲਕਾਂ ਵਿਚ ਇਨਫੈਕਸ਼ਨ ਦੀ ਰਫਤਾਰ ਤੇਜ਼ ਹੋਣ ਦਾ ਖਤਰਾ ਹੈ। 'ਮੇਲ ਆਨਲਾਈਨ' ਨਾਲ ਗੱਲਬਾਤ ਵਿਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਨੂੰ ਦੱਖਣੀ ਅਮਰੀਕੀ ਮੁਲਕ ਚਿਲੀ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਇਸ ਮੁਲਕ ਵਿਚ ਇਕ ਸਫਲ ਕੋਰੋਨਾ ਟੀਕਾਕਰਨ ਮੁਹਿੰਮ ਤੋਂ ਬਾਅਦ ਵੀ ਚੀਨ ਵਿਚ ਬਣੇ ਟੀਕੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਅਸਮਰੱਥ ਹਨ।
ਇਹ ਵੀ ਪੜੋ - ਕੋਰੋਨਾ ਟੀਕਾ ਲਾਉਣ 'ਚ UK-USA ਤੋਂ ਬਹੁਤ ਪਿੱਛੇ ਹੈ ਭਾਰਤ, ਲੱਗ ਸਕਦੈ 1 ਸਾਲ ਦਾ ਸਮਾਂ
53 ਮੁਲਕਾਂ ਵਿਚ ਲਾਈ ਜਾ ਰਹੀ ਚੀਨ ਦੀ ਵੈਕਸੀਨ
ਦੁਨੀਆ ਭਰ ਵਿਚ ਘਟੋ-ਘੱਟ 53 ਮੁਲਕਾਂ ਵਿਚ ਚੀਨ ਦੀ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ। ਇਨ੍ਹਾਂ ਵਿਚੋਂ ਕਈ ਦੱਖਣੀ ਅਮਰੀਕੀ, ਅਫਰੀਕਾ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵਿਕਾਸਸ਼ੀਲ ਰਾਸ਼ਟਰ ਹਨ। ਚੀਨੀ ਕੋਰੋਨਾ ਵੈਕਸੀਨ ਸਸਤੇ ਅਤੇ ਸਟੋਰ ਕਰਨ ਵਿਚ ਆਸਾਨ ਹੈ। ਇਹ ਉਨ੍ਹਾਂ ਗਰੀਬ ਮੁਲਕਾਂ ਲਈ ਆਦਰਸ਼ ਵੈਕਸੀਨ ਹੈ, ਜਿਨ੍ਹਾਂ ਕੋਲ ਮਨਫੀ 20 ਡਿਗਰੀ ਦੇ ਤਾਪਮਾਨ 'ਤੇ ਵੈਕਸੀਨ ਸਟੋਰ ਕਰਨ ਦੀ ਸੁਵਿਧਾ ਨਹੀਂ ਹੈ।
ਇਹ ਵੀ ਪੜੋ - ਚੀਨ ਨੇ ਚੱਲੀ ਨਵੀਂ ਚਾਲ, ਤਿੱਬਤ ਨੇੜੇ ਆਪਣੇ ਫੌਜੀਆਂ ਲਈ ਖੋਲ੍ਹਿਆ '5ਜੀ ਦਾ ਬੇਸ'
ਚੀਨ ਨੇ ਖੁਦ ਮੰਨਿਆ ਹੈ ਵੈਕਸੀਨ ਦਾ ਘੱਟ ਪ੍ਰਭਾਵ
ਚੀਨ ਦੇ ਉੱਚ ਸਿਹਤ ਅਧਿਕਾਰੀ ਨੇ ਖੁਦ ਹੀ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਕਾਫੀ ਘੱਟ ਹੈ। ਨੀ ਸੈਂਟਰ ਫਾਰ ਡਿਜ਼ੀਜ ਕੰਟਰੋਲ ਅਤੇ ਪ੍ਰਿਵੈਂਸ਼ਨ ਦੇ ਡਾਇਰੈਕਟਰ ਗਾਓ ਫੂ ਨੇ 2 ਦਿਨ ਪਹਿਲਾਂ ਹੀ ਕਿਹਾ ਸੀ ਕਿ ਮੌਜੂਦਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਦਰ ਕਾਫੀ ਘੱਟ ਹੈ। ਇਸ ਨੂੰ ਵਧਾਉਣ ਲਈ ਚੀਨੀ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਵੀ ਪੜੋ - ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ
ਪ੍ਰਭਾਵਸ਼ੀਲਤਾ ਦੇ ਮਾਮਲੇ ਵਿਚ ਘੱਟ ਹੈ ਚੀਨ ਦੀ ਵੈਕਸੀਨ
ਚਿਲੀ ਵਿਚ ਚੀਨ ਦੀ ਕੋਰੋਨਾਵੈਕ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨੂੰ ਚੀਨ ਦੀ ਦਿੱਗਜ਼ ਫਾਰਮਾ ਕੰਪਨੀ ਸਿਨੋਵੇਕ ਨੇ ਬਣਾਇਆ ਹੈ। ਚਿਲੀ ਯੂਨੀਵਰਸਿਟੀ ਦੀ ਸਟੱਡੀ ਵਿਚ ਪਤਾ ਲੱਗਾ ਸੀ ਕਿ ਚੀਨ ਦੀ ਵੈਕਸੀਨ ਦੀ ਪਹਿਲੀ ਡੋਜ਼ ਦੀ ਪ੍ਰਭਾਵਸ਼ੀਲਤਾ ਸਿਰਫ 3 ਫੀਸਦੀ ਹੈ। ਦੂਜੀ ਡੋਜ਼ ਤੋਂ ਬਾਅਦ ਇਸ ਦੀ ਪ੍ਰਭਾਵਸ਼ੀਲਤਾ ਕਰੀਬ 56 ਫੀਸਦੀ ਤੱਕ ਵਧ ਜਾਂਦੀ ਹੈ। ਬ੍ਰਾਜ਼ੀਲ ਵਿਚ ਇਕ ਹੋਰ ਅਧਿਐਨ ਵਿਚ ਪਾਇਆ ਕਿ ਚੀਨੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਸਿਰਫ 50 ਫੀਸਦੀ ਹੀ ਹੈ।
ਇਹ ਵੀ ਪੜੋ - ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
ਪਾਕਿ ਦੇ ਨੇਤਾਵਾਂ ਸਾਹਮਣਿਓ ਹੀ ਪੱਤਰਕਾਰ ਚੁੱਕ ਕੇ ਲੈ ਗਏ ਮਾਈਕ, ਵੀਡੀਓ ਵਾਇਰਲ
NEXT STORY