ਬੀਜਿੰਗ– ਅਫਗਾਨਿਸਤਾਨ ਨੂੰ ਲੈ ਕੇ ਚੀਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਤਾਲਿਬਾਨ ਨੂੰ ਸਮਰਥਨ ਦੇ ਬਿਆਨ ਤੋਂ ਬਾਅਦ ਹੁਣ ਸੁਰ ਬਦਲਦੇ ਹੋਏ ਚੀਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ’ਚ ਗ੍ਰਹਿਯੁੱਧ ਨੂੰ ਰੋਕਣ ਅਤੇ ਦੇਸ਼ ਨੂੰ ਫਿਰ ਤੋਂ ਅੱਤਵਾਦ ਦੀ ਪਨਾਹਗਾਹ ਬਣਨ ਤੋਂ ਰੋਕਣ ਲਈ ਅਮਰੀਕਾ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਫੋਨ ’ਤੇ ਗੱਲਬਾਤ ’ਚ ਅਫਗਾਨਿਸਤਾਨ ਨੂੰ ਲੈ ਕੇ ਸਹਿਯੋਗ ਕਰਨ ਦੀ ਸਹਿਮਤੀ ਜਤਾਈ।
ਵਿਦੇਸ਼ ਮੰਤਰਾਲਾ ਨੇ ਵਾਂਗ ਦੇ ਹਵਾਲੇ ਤੋਂਕਿਹਾ, ‘ਚੀਨ, ਅਮਰੀਕਾ ਦੇ ਨਾਲ ਸੰਪਰਕ ਅਤੇ ਗੱਲਬਾਤ ਲਈ ਤਿਆਰ ਹੈ ਤਾਂ ਜੋ ਅਫਗਾਨ ਮੁੱਦੇ ਨੂੰ ਸੁਵਿਧਾਜਨਕ ਤਰੀਕੇ ਨਾਲ ਹੱਲ ਕੀਤਾ ਸਕੇ, ਇਹ ਯਕੀਨੀ ਕੀਤਾ ਜਾ ਸਕੇ ਕਿ ਅਫਗਾਨਿਸਤਾਨ ’ਚ ਕੋਈ ਨਵਾਂ ਗ੍ਰਹਿਯੁੱਧ ਜਾਂ ਮਨੁੱਖੀ ਆਫਤ ਨਾ ਹੋਵੇ ਅਤੇ ਅੱਤਵਾਦ ਦੇ ਗੜ੍ਹ ਤੇ ਪਨਾਹਗਾਹ ’ਚ ਨਾ ਬਦਲੇ।’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ’ਚ ਜਾਰੀ ਤਾਲਿਬਾਨੀ ਹਿੰਸਾ ਵਿਚਕਾਰ ਤਾਲਿਬਾਨ ਨਾਲ ਦੋਤੀ ਦਾ ਹੱਥ ਵਧਾਉਂਦੇ ਹੋਏ ਚੀਨ ਨੇ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਦੋਸਤਾਨਾ ਸੰਬੰਧ ਬਣਾਉਣ ਲਈ ਤਿਆਰ ਹੈ। ਚੀਨ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਤਾਲਿਬਾਨ, ਅਫਗਾਨਿਸਤਾਨ ’ਚ ‘ਸੰਪੂਰਨ’ ਇਸਲਾਮਿਕ ਸਰਕਾਰ ਦੀ ਸਥਾਪਨਾ ਦੇ ਆਪਣੇ ਵਾਅਦੇ ਨੂੰ ਨਿਭਾਏਗਾ ਅਤੇ ਬਿਨਾਂ ਹਿੰਸਾ ਤੇ ਅੱਤਵਾਦ ਦੇ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ’ਚ ਬਦਲਾਅ ਯਕੀਨੀ ਕਰੇਗਾ।
ਤਾਲਿਬਾਨ ਵਲੋਂ ਅਫਗਾਨਿਸਤਾਨ 'ਚ ਤਖ਼ਤਾ ਪਲਟ, ਪਾਕਿਸਤਾਨ ਮੀਡੀਆ 'ਚ ਖੁਸ਼ੀ ਦੀ ਲਹਿਰ
NEXT STORY