ਬੀਜਿੰਗ-ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਯੂਕ੍ਰੇਨ 'ਸੰਘਰਸ਼' ਨੂੰ ਲੈ ਕੇ ਉਸ ਦਾ ਰੁਖ਼ 'ਪੂਰੀ ਤਰ੍ਹਾਂ ਨਾਲ ਉਦੇਸ਼ਪੂਰਨ, ਨਿਰਪੱਖ ਅਤੇ ਸੰਚਾਰਨਾਤਮਕ' ਹੈ ਅਤੇ ਉਸ ਨੇ ਅਮਰੀਕਾ 'ਤੇ ਵਾਰ-ਵਾਰ ਇਹ ਪ੍ਰਚਾਰ ਕਰਨ ਦਾ ਦੋਸ਼ ਲਾਇਆ ਹੈ ਕਿ ਚੀਨ ਨੇ ਫੌਜੀ ਸਪਲਾਈ ਦੀ ਰੂਸ ਦੀ ਬੇਨਤੀ 'ਤੇ ਸਕਾਰਾਤਮਕ ਜਵਾਬ ਦਿੱਤਾ ਹੈ। ਚੀਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਆਲੋਚਨਾ ਕਰਨ ਜਾਂ ਇਸ ਨੂੰ 'ਯੁੱਧ' ਦਾ ਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਦੀ ਇਹ ਟਿੱਪਣੀ ਅਮਰੀਕੀ ਸਲਾਹਕਾਰ ਯਾਂਗ ਜਿਏਸ਼ੀ ਦਰਮਿਆਨ ਸੋਮਵਾਰ ਨੂੰ ਰੋਮ 'ਚ ਹੋਈ ਮੁਲਾਕਾਤ ਤੋਂ ਬਾਅਦ ਆਈ। ਬਾਈਡੇਨ ਪ੍ਰਸ਼ਾਸਨ ਦੀ ਚਿੰਤਾ ਇਹ ਹੈ ਕਿ ਯੂਕ੍ਰੇਨ 'ਚ ਜਾਰੀ ਜੰਗ ਦਾ ਇਸਤੇਮਾਲ ਚੀਨ ਲੰਬੇ ਸਮੇਂ ਦੇ ਹਿੱਤਾਂ ਨੂੰ ਵਿੰਨ੍ਹਨ ਲਈ ਕਰ ਰਿਹਾ ਹੈ। ਚੀਨ 'ਚ ਯੂਰਪੀਅਨ ਯੂਨੀਅਨ ਦੇ ਰਾਜਦੂਤ ਨਿਕੋਲਸ ਚਾਈਪੁਸ ਨੇ ਚੀਨ ਤੋਂ ਯੂਕ੍ਰੇਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਰੈਗੂਲਰ ਮੀਡੀਆ ਬ੍ਰੀਫਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਝਾਓ ਨੇ ਕਿਹਾ ਕਿ ਅਮਰੀਕਾ ਨੇ ਗਲਤ ਜਾਣਕਾਰੀ ਫੈਲਾਈ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੂਜੇ ਦੇਸ਼ਾਂ ਵੱਲ ਕੀਤਾ ਰੁਖ਼
ਇਹ ਨਾ ਸਿਰਫ਼ ਗੈਰ-ਪੇਸ਼ੇਵਰ ਹੈ ਸਗੋਂ ਅਨੈਤਿਕ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਯੂਕ੍ਰੇਨ ਸੰਕਟ ਦਾ ਘਟਨਾਕ੍ਰਮ ਹੋਰ ਅਗੇ ਵਧਾਉਣ 'ਚ ਆਪਣੀ ਭੂਮਿਕਾ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਅਤੇ ਯੂਕ੍ਰੇਨ 'ਚ ਤਣਾਅ ਨੂੰ ਘੱਟ ਕਰਨ ਲਈ ਕੁਝ ਵਿਹਾਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਟੋ ਦੇ ਵਿਸਤਾਰ ਅਤੇ ਸੁਰੱਖਿਆ ਦੇ ਖ਼ਤਰੇ ਰਾਹੀਂ ਰੂਸ ਨੂੰ ਉਕਸਾਇਆ ਗਿਆ ਹੈ। ਇਸ ਦਰਮਿਆਨ ਕ੍ਰੈਮਲਿਨ ਨੇ ਇਸ ਰਿਪੋਰਟ ਤੋਂ ਇਨਕਾਰ ਕੀਤਾ ਹੈ ਕਿ ਰੂਸ ਨੇ ਯੂੱਧ 'ਚ ਇਸਤੇਮਾਲ ਲਈ ਚੀਨੀ ਫੌਜੀ ਉਪਕਰਣਾਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਰੂਸੀ ਫੌਜੀਆਂ ਦੀ ਗੋਲੀਬਾਰੀ 'ਚ ਅਮਰੀਕੀ ਪੱਤਰਕਾਰ ਦੀ ਮੌਤ, ਇਕ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਰੂਸ ਦੇ ਚੀਨ ਵਲ ਝੁਕਾਅ ਨੇ ਵਧਾਈ ਅਮਰੀਕਾ ਦੀ ਟੈਂਸ਼ਨ
NEXT STORY