ਬੀਜੰਗ- ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਚਿੰਤਾ ਦਾ ਮਾਹੌਲ ਹੈ। ਵਾਇਰਸ ਨੂੰ ਲੈ ਕੇ ਚੀਨ ਵਿਚ ਹਰ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵਾਇਰਸ ਕਾਰਨ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ 1300 ਦੇ ਕਰੀਬ ਲੋਕ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ। ਚੀਨ ਵਿਚ ਇਸ ਵਾਇਰਸ ਦੇ ਸਭ ਤੋਂ ਵਧੇਰੇ ਮਰੀਜ਼ ਹਨ। ਇਸ ਦਾ ਕੇਂਦਰ ਵੀ ਇਥੇ ਹੀ ਹੈ। ਇਸੇ ਚਿੰਤਾ ਕਾਰਨ ਚੀਨ ਵੱਡਾ ਕਦਮ ਚੁੱਕਦਿਆਂ ਅਗਲੇ 6 ਦਿਨਾਂ ਵਿਚ 1000 ਬੈੱਡ ਵਾਲਾ ਹਸਪਤਾਲ ਤਿਆਰ ਕਰਨ ਜਾ ਰਿਹਾ ਹੈ।

ਪੂਰੇ ਚੀਨ ਵਿਚ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਤੇ ਕਈ ਟੀਮਾਂ ਇਸ ਦੀ ਰੋਕਥਾਮ ਵਿਚ ਲੱਗੀਆਂ ਹੋਈਆਂ ਹਨ ਪਰ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਚੀਨ ਪ੍ਰਸ਼ਾਸਨ ਅਗਲੇ 6 ਦਿਨਾਂ ਵਿਚ ਕੋਰੋਨਾਵਾਇਰਸ ਦੇ ਪੀੜਤਾਂ ਲਈ 1000 ਬੈੱਡ ਵਾਲੇ ਹਸਪਤਾਲ ਦੇ ਨਿਰਮਾਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਦਿਨ-ਰਾਤ ਕੰਮ ਕੀਤਾ ਜਾਵੇਗਾ। ਡੇਲੀਮੇਲ ਤੇ ਸਿਨਹੂਆ ਨਿਊਜ਼ ਮੁਤਾਬਕ ਇਸ ਅਸਥਾਈ ਹਸਪਤਾਲ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।

ਸ਼ਨੀਵਾਰ ਤੋਂ ਕੈਡੀਅਨ ਜ਼ਿਲੇ ਵਿਚ ਜ਼ਮੀਨ ਦੇ ਇਕ ਟੁਕੜੇ 'ਤੇ ਇਸ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 500 ਤੋਂ ਵਧੇਰੇ ਲੋਕ ਇਸ ਪੂਰੇ ਕੰਮ ਵਿਚ ਲੱਗ ਗਏ ਹਨ। ਸੂਬੇ ਦੇ ਬ੍ਰਾਡਕਾਸਟਰ ਸੀਸੀਟੀਵੀ ਵਲੋਂ ਇਸ ਦੀ ਇਕ ਫੁਟੇਜ ਵੀ ਜਾਰੀ ਕੀਤੀ ਗਈ ਹੈ। ਜਾਰੀ ਫੁਟੇਜ ਵਿਚ ਨਿਰਮਾਣ ਵਾਲੀ ਥਾਂ 'ਤੇ ਲਾਈਨਿੰਗ ਸਮੱਗਰੀ ਰੱਖਣ ਵਾਲੀਆਂ ਲਾਰੀਆਂ ਨੂੰ ਦਿਖਾਇਆ ਗਿਆ ਹੈ ਤੇ ਦਰਜਨਾਂ ਵਾਹਨਾਂ ਨੂੰ ਮਿੱਟੀ ਦੀ ਖੋਦਾਈ ਕਰ ਰਹੇ ਹਨ।
ਰਿਪੋਰਟ ਮੁਤਾਬਕ ਹਸਪਤਾਲ ਵਿਚ ਕਈ ਅਸਥਾਈ ਇਮਾਰਤਾਂ ਸ਼ਾਮਲ ਹੋਣਗੀਆਂ। ਅਧਿਕਾਰੀ ਜਲਦੀ ਹੀ ਇਸ ਪੂਰੇ ਹਸਪਤਾਲ ਦਾ ਖਾਕਾ ਵੀ ਜਾਰੀ ਕਰਨਗੇ। ਫਿਲਹਾਲ ਇਸ ਇਮਾਰਤ ਦੀ ਬਿਲਡਿੰਗ ਨੂੰ ਬਣਾਉਣ ਦੇ ਲਈ ਚਾਰ ਸਰਕਾਰੀ ਫਰਮਾਂ ਨੂੰ ਲਾਇਆ ਗਿਆ ਹੈ।

200 ਮਸ਼ੀਨਾਂ ਤੇ 500 ਮਜ਼ਦੂਰਾਂ ਨਾਲ ਸ਼ੁਰੂ ਕੀਤਾ ਕੰਮ
ਹੁਬੇਈ ਡੇਲੀ ਦੇ ਮੁਤਾਬਕ 500 ਮਜ਼ਦੂਰਾਂ ਨੂੰ ਬੀਤੀ ਰਾਤ 8 ਵਜੇ ਨਿਰਮਾਣ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ ਸੀ। ਸ਼ਨੀਵਾਰ ਦੀ ਸਵੇਰੇ ਤੋਂ ਇਥੇ ਤਕਰੀਬਨ 200 ਵਜ਼ਨੀ ਵਾਹਨ ਬਿਨਾਂ ਰੁਕੇ ਕੰਮ ਕਰ ਰਹੇ ਹਨ। ਵੁਹਾਨ ਕੰਸਟ੍ਰਕਸ਼ਨ ਇੰਜੀਨੀਅਰਿੰਗ ਗਰੁੱਪ ਦੇ ਡਿਪਟੀ ਮੈਨੇਜਰ ਨੇ ਦੱਸਿਆ ਕਿ ਕੰਪਨੀ ਵਰਕਫੋਰਸ ਇਕੱਠਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਭਾਰਤ ਤੋਂ ਪਹਿਲਾਂ ਯੂਏਈ 'ਚ ਸ਼ੁਰੂ ਹੋਇਆ ਗਣਤੰਤਰ ਦਿਵਸ ਦਾ ਜਸ਼ਨ
NEXT STORY