ਕੋਲੰਬੋ: ਅਜੌਕਾ ਕਦਮ ਚੁੱਕਦੇ ਹੋਏ ਸ਼੍ਰੀਲੰਕਾ ਦੇ ਰੱਖਿਆ ਸੱਕਤਰ ਨੇ ਇਥੋਂ ਦੇ ਮੌਜੂਦਾ ਚੀਨੀ ਦੂਤਾਵਾਸ ਨੂੰ ਕਿਹਾ ਕਿ ਉਹ ਹੰਬਨਟੋਟਾ ਭੰਡਾਰ ਵਿੱਚ ਡਰੇਜਿੰਗ ਦਾ ਕੰਮ ਕਰ ਰਹੇ ਚੀਨੀ ਨਿੱਜੀ ਕੰਪਨੀ ਦੇ ਕਰਮਚਾਰੀਆਂ ਨੂੰ ਸਿਖਾਉਣ ਕਿ ਉਹ ਭਵਿੱਖ ਵਿੱਚ ਫੌਜ ਵਰਗੀਆਂ ਮਿਲਦੀਆਂ ਜੁਲਦੀਆਂ ਵਰਦੀਆਂ ਨਾ ਪਾਉਣ। ਦੱਸ ਦੇਈਏ ਕਿ ਹੰਬਨਟੋਟਾ ਸੱਤਾਧਾਰੀ ਰਾਜਪਕਸ਼ੇ ਪਰਿਵਾਰ ਦਾ ਜੱਦੀ ਸ਼ਹਿਰ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਮੀਡੀਆ ਨੇ ਹਾਲ ਹੀ ਵਿੱਚ ਖ਼ਬਰ ਦਿੱਤੀ ਸੀ ਕਿ ਚੀਨੀ ਕਰਮਚਾਰੀ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸਿਪਾਹੀਆਂ ਵਾਂਗ ਵਰਦੀ ਪਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ IELTS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)
ਇਹ ਕਰਮਚਾਰੀ ਟਾਪੂ ਦੇਸ਼ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਤਿਸਮਾਹਾਰਾਮ ਵੇਵਾ’ ਭੰਡਾਰ ਨੂੰ ਸਾਫ਼ ਕਰਨ ਦੇ ਨਾਗਰਿਕ ਕੰਮ ਦੌਰਾਨ ਤੁਰਦੇ ਵੇਖੇ ਗਏ, ਜੋ ਚਿੰਤਾ ਦਾ ਕਾਰਨ ਬਣੀ। ਇਸ ਖ਼ਬਰ ’ਤੇ ਨੋਟਿਸ ਲੈਂਦੇ ਹੋਏ ਸ਼੍ਰੀ ਲੰਕਾ ਦੇ ਰੱਖਿਆ ਸੱਕਤਰ ਜਨਰਲ (ਸੇਵਾਮੁਕਤ) ਕਮਲ ਗੁਣਾਰਤਨੇ ਨੇ ਸ੍ਰੀਲੰਕਾ ਸਥਿਤ ਚੀਨੀ ਦੂਤਾਵਾਸ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਿਸ਼ਨ ਨੂੰ ਸਬੰਧਤ ਮਾਲਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਉਸ ਦੇ ਕਰਮਚਾਰੀ ਭਵਿੱਖ ਵਿੱਚ ਫੌਜੀ ਦੇ ਵਾਂਗ ਵਰਦੀ ਪਹਿਨਣ ਤੋਂ ਪਰਹੇਜ਼ ਕਰਨ।
ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ
ਮੰਗਲਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਗਿਆ ਕਿ, “ਰੱਖਿਆ ਮੰਤਰਾਲੇ ਨੇ ਸਥਾਨਕ ਨਿੱਜੀ ਕੰਪਨੀ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਕਿਹਾ ਹੈ।” ਰੱਖਿਆ ਮੰਤਰਾਲੇ ਨੇ ਕਿਹਾ ਕਿ ਗੁਣਾਰਤਨੇ ਨੇ ਦੱਖਣੀ ਪ੍ਰਾਂਤ ਦੇ ਸੀਨੀਅਰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਨੂੰ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣ ਲਈ ਕਿਹਾ ਹੈ। ਰੀਲੀਜ਼ ਅਨੁਸਾਰ, ਚੀਨੀ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਕਰਮਚਾਰੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਮੈਂਬਰ ਨਹੀਂ ਹੈ ਅਤੇ ਕੰਪਨੀ ਨੇ ਖੁਦ ਆਪਣੇ ਕਰਮਚਾਰੀਆਂ ਦੇ ਲਈ ਇਸ ਵਰਦੀ ਨੂੰ ਮਨਜ਼ੂਰੀ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਇਟਲੀ ਦੇ ਫੁੱਟਬਾਲ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਦਾ ਫਿਨਲੈਂਡ 'ਚ ਹੋਵੇਗਾ ਆਪ੍ਰੇਸ਼ਨ
NEXT STORY