ਨਵੀਂ ਦਿੱਲੀ (ਬਿਊਰੋ)– ਜ਼ਿੰਬਾਬਵੇ ’ਚ ਚੱਲ ਰਹੀਆਂ ਚੀਨੀ ਕੰਪਨੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਕਰਮਚਾਰੀਆਂ ਦੇ ਸੁਰੱਖਿਆ ਨਿਯਮਾਂ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਈਆਂ ਹਨ। ਅਫਰੀਕਾ ਡੇਲੀ ਦੀ ਰਿਪੋਰਟ ਮੁਤਾਬਕ ਤਾਜ਼ਾ ਮਾਮਲਾ ਚੀਨੀ ਮਾਈਨਿੰਗ ਕੰਪਨੀਆਂ ਦੇ ਮਾਲਕਾਂ ਨਾਲ ਜੁੜਿਆ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਰੁਜ਼ਗਾਰਦਾਤਾ ਵਲੋਂ ਅਪਣਾਇਆ ਗਿਆ ਗੈਰ-ਜ਼ਿੰਮੇਵਾਰਾਨਾ ਵਿਵਹਾਰ ਮੁੜ ਤੋਂ ਸਾਹਮਣੇ ਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਿਰਫ ਗੈਰ-ਜ਼ਿੰਮੇਵਾਰਾਨਾ ਵਤੀਰਾ ਨਹੀਂ ਹੈ, ਸਗੋਂ ਚੀਨੀ ਨਿਵੇਸ਼ਕ ਆਮ ਤੌਰ ’ਤੇ ਸਥਾਨਕ ਕਾਮਿਆਂ ’ਤੇ ਚੋਰੀ ਕਰਨ, ਜ਼ੁਬਾਨੀ ਤੇ ਸਰੀਰਕ ਰੂਪ ਨਾਲ ਮਾੜਾ ਵਤੀਰਾ ਕਰਨ ਤੇ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ 'ਚ ਰਾਸ਼ਟਰੀ ਅਤੇ ਸੂਬਾਈ ਅਸੈਂਬਲੀਆਂ ਦੀਆਂ 11 ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ
ਸੈਂਟਰ ਫਾਰ ਰਿਸਰਚ ਐਂਡ ਡਿਵੈਲਪਮੈਂਟ (ਸੀ. ਡੀ. ਆਰ.) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਓਡਜ਼ੀ ’ਚ ਚੀਨੀ ਮਾਈਨਿੰਗ ਕੰਪਨੀਆਂ ਸਿਹਤ ਤੇ ਸੁਰੱਖਿਆ ਦੇ ਮਾਮਲਿਆਂ ਦੀ ਖੁੱਲ੍ਹੀ ਉਲੰਘਣਾ ਕਰ ਰਹੀਆਂ ਹਨ। ਅਫਰੀਕਾ ਡੇਲੀ ਦੀ ਰਿਪੋਰਟ ਮੁਤਾਬਕ ਹਾਲ ਹੀ ’ਚ ਜ਼ਿੰਬਾਬਵੇ ਦੇ ਮੁਤਾਰੇ ਜ਼ਿਲ੍ਹੇ ਦੇ ਓਡਜ਼ੀ ਪੇਰੀ-ਅਰਬਨ ਇਲਾਕੇ ’ਚ ਚੱਲ ਰਹੀ ਇਕ ਚੀਨੀ ਸੋਨੇ ਦੀ ਮਾਈਨਿੰਗ ਕੰਪਨੀ ’ਤੇ ਮੁਲਾਜ਼ਮਾਂ ਨਾਲ ਮਾੜਾ ਵਤੀਰਾ ਕਰਨ ਤੇ ਦੇਸ਼ ਦੇ ਲੇਬਰ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵੀ ਸਾਹਮਣੇ ਆਈ ਹੈ, ਜਿਸ ’ਚ ਜ਼ਿੰਬਾਬਵੇ ਡਾਇਮੰਡ ਐਂਡ ਇਲਾਈਡ ਮਿਨਰਲਜ਼ ਵਰਕਸ ਯੂਨੀਅਨ ਨੇ ਇਸ ਮਾਮਲੇ ’ਚ ਚੀਨੀ ਰਾਜਦੂਤ ਦੇ ਦਖ਼ਲ ਤੇ ਚੀਨੀ ਨਿਵੇਸ਼ਕਾਂ ਨੂੰ ਦੇਸ਼ ਦੇ ਕਾਨੂੰਨਾਂ ਦਾ ਪਾਲਨ ਕਰਨਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿਸਤਾਨ 'ਚ ਰਾਸ਼ਟਰੀ ਅਤੇ ਸੂਬਾਈ ਅਸੈਂਬਲੀਆਂ ਦੀਆਂ 11 ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ
NEXT STORY