ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੀ ਔਰਤ ਦਾ ਨਸਲੀ ਅਪਮਾਨ ਕਰਨ ਅਤੇ ਉਸ ਦੀ ਛਾਤੀ ’ਤੇ ਲੱਤ ਮਾਰਨ ਦੇ ਦੋਸ਼ ਹੇਠ ਚੀਨੀ ਮੂਲ ਦੇ ਸਿੰਗਾਪੁਰੀ ਨਾਗਰਿਕ ਨੂੰ ਸੋਮਵਾਰ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਦੋਸ਼ੀ ਵੋਂਗ ਜਿੰਗ ਫੋਂਗ (32) ਨੇ 7 ਮਈ, 2021 ਨੂੰ ਚੋਆ ਚੂ ਕਾਂਗ ਰਿਹਾਇਸ਼ੀ ਖੇਤਰ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਮੂਲ ਦੀ ਮਹਿਲਾ ਮੈਡਮ ਹਿੰਦੋਚਾ ਨੀਤਾ ਵਿਸ਼ਨੂੰਭਾਈ (57) 'ਤੇ ਹਮਲਾ ਕੀਤਾ ਸੀ। ਜ਼ਿਲ੍ਹਾ ਜੱਜ ਸੈਫੂਦੀਨ ਸਰੂਵਾਨ ਨੇ ਵੋਂਗ ਨੂੰ 13.20 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਸਿੰਗਾਪੁਰ ਸਮਾਜ ਵਿੱਚ ਨਸਲੀ ਅਤੇ ਧਾਰਮਿਕ ਦੁਸ਼ਮਣੀ ਦੇ ਘਾਤਕ ਨਤੀਜੇ ਹੋ ਸਕਦੇ ਹਨ।
ਸੋਮਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਇਸ ਮਾਮਲੇ 'ਚ ਸਜ਼ਾ ਦੇਣਾ ਜ਼ਰੂਰੀ ਹੈ। ਜੱਜ ਨੇ ਇਹ ਵੀ ਕਿਹਾ ਕਿ ਵੈਂਗ ਨੇ ਬੇਖੌਫ ਹੋ ਕੇ ਅਪਰਾਧ ਕੀਤਾ ਸੀ ਅਤੇ ਉਸ ਨੂੰ ਕੋਈ ਪਛਤਾਵਾ ਵੀ ਨਹੀਂ ਸੀ। ਕੇਸ ਦੀ ਨੌਂ ਦਿਨਾਂ ਦੀ ਸੁਣਵਾਈ ਤੋਂ ਬਾਅਦ ਜਸਟਿਸ ਸੈਫੂਦੀਨ ਨੇ ਜੂਨ ਵਿੱਚ ਵੋਂਗ ਨੂੰ ਹਮਲਾ ਕਰਨ ਅਤੇ ਪੀੜਤ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਉਣ ਦਾ ਦੋਸ਼ੀ ਠਹਿਰਾਇਆ। ਸੁਣਵਾਈ ਦੌਰਾਨ ਵੋਂਗ ਨੇ ਦੋਸ਼ਾਂ ਤੋਂ ਇਨਕਾਰ ਕੀਤਾ। 7 ਮਈ, 2021 ਨੂੰ ਇਸ ਮਾਮਲੇ 'ਚ ਸੁਣਵਾਈ ਦੌਰਾਨ ਨੀਤਾ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਚੋਆ ਚੂ ਕਾਂਗ ਸਟੇਡੀਅਮ 'ਚ ਸੈਰ ਕਰ ਰਹੀ ਸੀ ਅਤੇ ਉਸੇ ਸਮੇਂ ਉਸ ਨੇ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ। ਔਰਤ ਉੱਥੇ ਇੱਕ ਫੂਡ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਵਾਪਰੇ ਕਿਸ਼ਤੀ ਹਾਦਸੇ, ਦੋ ਪ੍ਰਵਾਸੀਆਂ ਦੀ ਮੌਤ ਤੇ 30 ਲਾਪਤਾ
ਨੀਤਾ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਚੀਕਣ ਦੀ ਆਵਾਜ਼ ਆਉਣ 'ਤੇ ਜਦੋਂ ਉਸ ਨੇ ਮੁੜ ਕੇ ਵੇਖਿਆ ਤਾਂ ਉੱਥੇ ਵੋਂਗ ਆਪਣੀ ਮੰਗੇਤਰ ਕੇਚੂਆ ਸੁਨ ਹਾਨ ਨਾਲ ਸੀ ਅਤੇ ਉਹ ਨੀਤਾ ਨੂੰ ਮਾਸਕ ਪਾਉਣ ਲਈ ਕਹਿ ਰਿਹਾ ਸੀ। ਉਸ ਸਮੇਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਚੱਲ ਰਿਹਾ ਸੀ ਅਤੇ ਔਰਤ ਦਾ ਮਾਸਕ ਖਿਸਕ ਗਿਆ ਸੀ। ਉਸ ਸਮੇਂ ਮਾਸਕ ਪਹਿਨਣਾ ਲਾਜ਼ਮੀ ਸੀ ਪਰ ਖੇਡਣ ਅਤੇ ਬ੍ਰਿਸਕ ਵਾਕ ਮਤਲਬ ਤੇਜ਼ ਸੈਰ ਦੌਰਾਨ ਇਸ ਤੋਂ ਛੋਟ ਦਿੱਤੀ ਗਈ ਸੀ। ਡਿਪਟੀ ਸਰਕਾਰੀ ਵਕੀਲ ਮਾਰਕਸ ਫੂ ਅਤੇ ਜੋਥਨ ਲੀ ਨੇ ਕਿਹਾ ਕਿ ਨੀਤਾ ਨੇ ਵੋਂਗ ਨੂੰ ਦੱਸਿਆ ਕਿ ਉਹ ਬ੍ਰਿਸਕ ਵਾਕ ਕਰ ਰਹੀ ਸੀ ਅਤੇ ਉਸ ਨੂੰ ਪਸੀਨਾ ਆ ਰਿਹਾ ਸੀ। ਉਸਨੇ ਕਿਹਾ ਕਿ ਉਦੋਂ ਵੋਂਗ ਨੇ ਔਰਤ ਦੀ ਛਾਤੀ 'ਤੇ ਲੱਤ ਮਾਰੀ। ਨੀਤਾ ਆਪਣੀ ਗਵਾਹੀ ਦੌਰਾਨ ਜੱਜ ਸਾਹਮਣੇ ਟੁੱਟ ਗਈ। ਨੀਤਾ ਨੇ ਕਿਹਾ ਕਿ "ਇਸ ਘਟਨਾ ਨੇ ਮੈਨੂੰ ਭਾਵਨਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ... ਮੈਂ ਉਦਾਸ ਅਤੇ ਡਰੀ ਹੋਈ ਸੀ। ਕੀ ਭਾਰਤੀ ਹੋਣਾ ਗ਼ਲਤ ਹੈ? ਅਜਿਹਾ ਨਹੀਂ ਹੋਣਾ ਚਾਹੀਦਾ ਸੀ...।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ 'ਚ ਆਮ ਚੋਣਾਂ ਲਈ ਨਵਤੇਜ ਰੰਧਾਵਾ ਨੇ ਖਿੱਚੀ ਤਿਆਰੀ, ਸ਼ੁਰੂ ਕੀਤੀ ਚੋਣ ਮੁਹਿੰਮ
NEXT STORY