ਬੀਜਿੰਗ (ਭਾਸ਼ਾ)— ਚੀਨ ਦੀ ਸੰਸਦ ਦਾ ਸਾਲਾਨਾ ਸੈਸ਼ਨ ਅੱਜ ਭਾਵ ਸੋਮਵਾਰ ਤੋਂ ਸ਼ੁਰੂ ਹੋ ਗਿਆ। ਇਸ ਦੌਰਾਨ ਰਾਸ਼ਟਰਪਤੀ ਸ਼ੀ ਦੇ ਦੋ ਕਾਰਜਕਾਲ ਦੀ ਸੀਮਾ ਹਟਾਉਣ ਸੰਬੰਧੀ ਵਿਵਾਦਮਈ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਵਿਚਾਰਾਂ ਨੂੰ ਸੰਵਿਧਾਨ ਵਿਚ ਸਥਾਨ ਦਿੱਤਾ ਜਾਵੇਗਾ। ਬੀਜਿੰਗ ਵਿਚ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ. ਪੀ. ਸੀ.) ਦੇ ਦੋ ਹਫਤੇ ਤੱਕ ਚੱਲਣ ਵਾਲੇ ਸੈਸ਼ਨ ਵਿਚ ਦੇਸ਼ ਭਰ ਤੋਂ ਕਰੀਬ 3,000 ਸੰਸਦੀ ਮੈਂਬਰ ਸ਼ਾਮਲ ਹੋਣਗੇ। ਸੈਸ਼ਨ ਵਿਚ ਪਹਿਲਾਂ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਦੋ ਕਾਰਜਕਾਲ ਦੀ ਸੀਮਾ ਹਟਾਉਣ ਦਾ ਪ੍ਰਸਤਾਵ ਦਿੱਤਾ। ਪਾਰਟੀ ਬੀਤੇ ਕਰੀਬ ਦੋ ਦਹਾਕਿਆਂ ਤੋਂ ਕਾਰਜਕਾਲ ਦੀ ਸੀਮਾ ਦਾ ਪਾਲਣ ਕਰ ਰਹੀ ਹੈ। ਇਹ ਵਿਵਸਥਾ ਤਾਨਾਸ਼ਾਹੀ ਤੋਂ ਬਚਣ ਅਤੇ ਸਿੰਗਲ ਪਾਰਟੀ ਵਾਲੇ ਦੇਸ਼ ਵਿਚ ਸਾਮੂਹਿਕ ਅਗਵਾਈ ਨੂੰ ਯਕੀਨੀ ਕਰਨ ਲਈ ਬਣਾਈ ਗਈ ਸੀ। ਐੱਨ. ਪੀ. ਸੀ. ਦੇ ਉਦਘਾਟਨ ਸੈਸ਼ਨ ਵਿਚ 64 ਸਾਲਾ ਸ਼ੀ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਨੇਤਾ ਸ਼ਾਮਲ ਹੋਏ। ਸ਼ੀ ਨੂੰ ਬੀਤੇ ਦਹਾਕਿਆਂ ਵਿਚ ਚੀਨ ਦਾ ਸਭ ਤੋਂ ਤਾਕਤਵਰ ਨੇਤਾ ਮੰਨਿਆ ਜਾ ਰਿਹਾ ਹੈ। ਉਹ ਪਾਰਟੀ ਦੇ ਨਾਲ-ਨਾਲ ਫੌਜ ਦੇ ਵੀ ਮੁੱਖੀ ਹਨ।
ਇਟਲੀ 'ਚ ਬਣ ਸਕਦੀ ਹੈ ਗਠਜੋੜ ਸਰਕਾਰ : ਰਿਪੋਰਟ
NEXT STORY