ਇੰਟਰਨੈਸ਼ਨਲ ਡੈਸਕ: ਹਮਾਸ ਤੇ ਇਜ਼ਰਾਈਲ ਵਿਚਾਲੇ ਜਾਰੀ ਸੰਘਰਸ਼ ਵਿਚਾਲੇ ਗਾਜ਼ਾ ਪੱਟੀ ਦੀ ਇਕ ਚਰਚ ਵਿਚ ਧਮਾਕਾ ਹੋਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਹ ਲੋਕ ਜੰਗ ਕਾਰਨ ਉੱਜੜ ਕੇ ਇੱਥੇ ਪਨਾਹ ਲੈਣ ਲਈ ਆਏ ਸਨ। ਹਮਾਸ ਨੇ ਇਸ ਧਮਾਕੇ ਨੂੰ ਇਜ਼ਰਾਈਲ ਦਾ ਹਮਲਾ ਕਰਾਰ ਦਿੱਤਾ ਹੈ। ਚਰਚ ਵੱਲੋਂ ਵੀ ਇਮਾਰਤ 'ਤੇ ਇਜ਼ਰਾਈਲੀ ਬੰਬਾਰੀ ਦੀ ਗੱਲ ਕਹੀ ਗਈ ਹੈ। ਹਾਲਾਂਕਿ ਅਜੇ ਤਕ ਇਜ਼ਰਾਈਲ ਵੱਲੋਂ ਇਸ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ - SYL ਨਹਿਰ ਨੂੰ ਲੈ ਕੇ ਪੰਜਾਬ ਭਾਜਪਾ ਦਾ ਐਲਾਨ; 1 ਨਵੰਬਰ ਦੀ ਬਹਿਸ ਬਾਰੇ ਵੀ ਲਿਆ ਫ਼ੈਸਲਾ
ਹਮਾਸ-ਨਿਯੰਤਰਿਤ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿਚ ਇਕ ਚਰਚ ਵਿਚ ਪਨਾਹ ਲੈਣ ਵਾਲੇ ਕਈ ਵਿਸਥਾਪਿਤ ਲੋਕ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋ ਗਏ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਹਮਲੇ ਕਾਰਨ ਗ੍ਰੀਕ ਆਰਥੋਡਾਕਸ ਚਰਚ ਵਿਚ "ਵੱਡੀ ਗਿਣਤੀ ਵਿਚ ਲੋਕ ਸ਼ਹੀਦ ਅਤੇ ਜ਼ਖਮੀ" ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - Dream 11 'ਤੇ 1.5 ਕਰੋੜ ਰੁਪਏ ਜਿੱਤਣ ਮਗਰੋਂ ਹੋਈ ਮਸ਼ਹੂਰੀ ਪੈ ਗਈ ਮਹਿੰਗੀ, ਅਜਿਹਾ ਹੋਵੇਗਾ ਸੋਚਿਆ ਨਾ ਸੀ
ਜਾਣਕਾਰੀ ਮੁਤਾਬਕ ਇਹ ਇਲਾਕੇ ਦੀ ਸਭ ਤੋਂ ਪੁਰਾਣੀ ਚਰਚ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜਾਰੀ ਜੰਗ ਕਾਰਨ ਉੱਜੜੇ ਇਸਾਈ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਇੱਥੇ ਪਨਾਹ ਲੈਣ ਲਈ ਰੁਕੇ ਹੋਏ ਹਨ। ਸੂਤਰਾਂ ਮੁਤਾਬਕ ਇਸ ਹਮਲੇ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ, ਪਰ ਫ਼ਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਅਲ-ਜਜ਼ੀਰਾ ਤੇ ਅਲ-ਅਰਬੀਆ ਨੇ ਅਜੇ ਤਕ 2 ਮੌਤਾਂ ਦੀ ਹੀ ਪੁਸ਼ਟੀ ਕੀਤੀ ਹੈ, ਪਰ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਯੂਐੱਸ ਨੇਵੀ ਦੇ ਜੰਗੀ ਬੇੜੇ ਨੇ ਯਮਨ ਤੋਂ ਉੱਤਰ ਵੱਲ ਜਾ ਰਹੀਆਂ ਮਿਜ਼ਾਈਲਾਂ ਤੇ ਡਰੋਨਾਂ ਨੂੰ ਨਸ਼ਟ ਕਰ ਦਿੱਤਾ?
NEXT STORY