ਮਾਸਕੋ (ਵਾਰਤਾ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਰੂਸ, ਬੇਲਾਰੂਸ, ਯੂਕਰੇਨ, ਅਰਮੇਨੀਆ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਚੱਲੇ ਫੌਜੀ ਟਰਾਂਸਪੋਰਟ ਜਹਾਜ਼ ਮਾਸਕੋ ਨੇੜੇ ਚੱਕਾਲੋਵਸਕੀ ਹਵਾਈ ਅੱਡੇ 'ਤੇ ਉਤਰ ਗਏ ਹਨ। ਰੂਸੀ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੂਸੀ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਦੇ ਫੌਜੀ ਟਰਾਂਸਪੋਰਟ ਜਹਾਜ਼ਾਂ ਦੀ ਵਰਤੋਂ ਅਫ਼ਗਾਨਿਸਤਾਨ ਤੋਂ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਲਈ ਕੀਤੀ ਗਈ ਸੀ। ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਲੈ ਕੇ ਆਏ ਇਹ ਫੌਜੀ ਟਰਾਂਸਪੋਰਟ ਜਹਾਜ਼ ਮਾਸਕੋ ਖੇਤਰ ਵਿਚ ਚੱਕਾਲੋਵਸਕੀ ਹਵਾਈ ਅੱਡੇ 'ਤੇ ਉਤਰ ਚੁੱਕੇ ਹਨ। ਫ਼ੌਜੀ ਟਰਾਂਸਪੋਰਟ ਜਹਾਜ਼ਾਂ ਜ਼ਰੀਏ ਰੂਸ, ਅਰਮੇਨੀਆ, ਬੇਲਾਰੂਸ ਅਤੇ ਯੂਕਰੇਨ ਦੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਿਆ ਗਿਆ ਹੈ।
ਫਿਲੀਪੀਨਜ਼ ਨੇ ਟੀਕਾਕਰਨ ਕਰਵਾ ਚੁੱਕੇ ਸੈਲਾਨੀਆਂ ਲਈ ਖੋਲ੍ਹੇ ਦਰਵਾਜ਼ੇ
NEXT STORY