ਕਵਿਟੋ (ਵਾਰਤਾ) : ਇਕਵਾਡੋਰ ਦੇ ਗਵਾਯਾਕਿਲ ਸ਼ਹਿਰ ਵਿਚ ਸਥਿਤ ਇਕ ਜ਼ਿਲ੍ਹੇ ਵਿਚ ਕੈਦੀਆਂ ਵਿਚਾਲੇ ਖ਼ੂਨੀ ਝੜਪ ਵਿਚ 116 ਲੋਕਾਂ ਦੀ ਮੌਤ ਹੋ ਗਈ ਅਤੇ 80 ਲੋਕ ਜ਼ਖ਼ਮੀ ਹੋਏ ਹਨ। ਇਕਵਾਡੋਰ ਦੇ ਰਾਸ਼ਟਰਪਤੀ ਗੁਈਲੇਰਮੋ ਲਾਸੋ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਤਾਜ਼ਾ ਜਾਣਕਾਰੀ ਮੁਤਾਬਕ 116 ਲੋਕਾਂ ਦੀ ਮੌਤ ਹੋਈ ਹੈ ਅਤੇ ਲੱਗਭਗ 80 ਹੋਰ ਜ਼ਖ਼ਮੀ ਹੋਏ ਹਨ। ਇਹ ਸਾਰੇ ਲੋਕ ਕੈਦੀ ਹਨ। ਕੋਈ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ ਹੈ।’
ਗਵਾਯਾਕਿਲ ਦੀ ਲਿਟੋਰਲ ਜੇਲ੍ਹ ਵਿਚ ਗੋਲੀਬਾਰੀ ਅਤੇ ਧਮਾਕੇ ਦੀ ਰਿਪੋਰਟ ਹੈ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਝੜਪਾਂ ਦੌਰਾਨ ਆਟੋਮੈਟਿਕ ਰਾਈਫਲਾਂ ਅਤੇ ਹਥਗੋਲੇ ਦਾ ਇਸਤੇਮਾਲ ਕੀਤਾ ਗਿਆ। ਲਾਸੋ ਨੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਰਾਸ਼ਟਰੀ ਜੇਲ੍ਹ ਪ੍ਰਣਾਲੀ ਵਿਚ 60 ਦਿਨਾਂ ਲਈ ਐਮਰਜੈਂਸੀ ਦੀ ਐਲਾਨ ਕੀਤਾ ਹੈ।
ਬ੍ਰਿਸਬੇਨ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ
NEXT STORY