ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਇੱਕ 19 ਸਾਲਾ ਨੌਜਵਾਨ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸੇ ਕਰਕੇ ਆਪਣੇ ਦੋਸਤ ਦੀ ਮੌਤ ਹੋਣ ਦੇ ਮਾਮਲੇ ਵਿੱਚ ਅਦਾਲਤ ਅੱਗੇ ਦੋਸ਼ ਕਬੂਲ ਕਰ ਲਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਨ ਬਰੋਜ਼ ਨਾਮਕ ਨੌਜਵਾਨ ਨੇ ਅੱਠ ਮਹੀਨਿਆਂ ਦੇ ਦੌਰਾਨ ਆਪਣੀ ਮਾਂ ਦੀਆਂ ਦੋ ਬੀ.ਐਮ.ਡਬਲਯੂ. ਕਾਰਾਂ ਚੋਰੀ ਕਰਕੇ ਨਸ਼ੇ ਦੀ ਹਾਲਤ ਵਿੱਚ ਚਲਾਈਆਂ ਅਤੇ ਦੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣਿਆ।
ਕੈਲਗਰੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਗਿਆ ਕਿ ਇੱਕ ਹਾਦਸੇ ਵਿੱਚ ਉਸ ਦੇ ਦੋਸਤ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਰਾਹਤ ਕਰਮਚਾਰੀਆਂ ਨਾਲ ਵੀ ਉਸ ਨੇ ਗਲਤ ਸ਼ਬਦਾਵਲੀ ਵਰਤੀ।
ਮਾਣਯੋਗ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਵੱਲੋਂ ਦੋਸ਼ ਕਬੂਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਜੱਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਈਰਾਨ 'ਚ ਸੱਤਾ ਪਲਟਣ ਦੀ ਤਿਆਰੀ: ਰਜ਼ਾ ਪਹਿਲਵੀ ਦਾ ਵੱਡਾ ਐਲਾਨ, ਕਿਹਾ- 'ਮੈਂ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ'
NEXT STORY