ਤਹਿਰਾਨ- ਈਰਾਨ ਦੀ ਰਾਜਧਾਨੀ ਤਹਿਰਾਨ ਦੇ ਬਾਹਰ ਪਹਾੜਾਂ 'ਤੇ ਆਏ ਬਰਫੀਲੇ ਤੂਫ਼ਾਨ ਵਿਚ ਘੱਟ ਤੋਂ ਘੱਟ 6 ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ।
ਸਥਾਨਕ ਮੀਡੀਆ ਨੇ ਰੈੱਡ ਕ੍ਰਿਸੈਂਟ ਸੋਸਾਇਟੀ ਦੇ ਹਵਾਲੇ ਤੋਂ ਇਸ ਖ਼ਬਰ ਨੂੰ ਸਾਂਝੀ ਕੀਤਾ ਹੈ। ਮੀਡੀਆ ਮੁਤਾਬਕ ਪਹਿਲਾਂ ਕੋਲਚਲ ਪਰਬਤ 'ਤੇ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਦੇ ਬਾਅਦ ਭਾਲ ਤੇ ਬਚਾਅ ਕਰਮਚਾਰੀਆਂ ਨੂੰ ਦਰਾਬਾਦ 'ਤੇ ਦੋ ਹੋਰ ਲਾਸ਼ਾਂ ਮਿਲੀਆਂ ਅਤੇ ਅਖੀਰ ਵਿਚ ਅਹਰ 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ। ਫਿਲਹਾਲ ਇੱਥੇ ਬਚਾਅ ਤੇ ਭਾਲ ਕਰਮਚਾਰੀ ਹੋਰ ਵਿਅਕਤੀਆਂ ਦੀ ਭਾਲ ਕਰ ਰਹੇ ਹਨ।
ਦੱਸ ਦਈਏ ਕਿ ਈਰਾਨ ਦੇ ਕਈ ਖੇਤਰਾਂ ਵਿਚ ਹਾਲ ਹੀ ਵਿਚ ਭਾਰੀ ਬਰਫਬਾਰੀ ਹੋਈ ਹੈ ਤੇ ਬਰਫੀਲੇ ਤੂਫ਼ਾਨ ਆਏ ਹਨ। ਸ਼ੁੱਕਰਵਾਰ ਨੂੰ ਉੱਤਰੀ ਤਹਿਰਾਨ ਵਿਚ ਖਰਾਬ ਮੌਸਮ ਕਾਰਨ ਬਰਫੀਲਾ ਤੂਫ਼ਾਨ ਆਇਆ। ਇਸ ਦੇ ਬਾਅਦ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿਚ ਭਾਰੀ ਬਰਫਬਾਰੀ ਕਾਰਨ ਸੜਕਾਂ ਬਰਫ ਨਾਲ ਭਰ ਗਈਆਂ ਹਨ, ਅਜਿਹੇ ਵਿਚ ਬਚਾਅ ਤੇ ਖੋਜ ਕਾਰਜ ਵਿਚ ਵੀ ਕਾਫੀ ਪਰੇਸ਼ਾਨੀਆਂ ਸਾਹਮਣੇ
ਆਈਆਂ।
ਸਪੇਨ ਦੀ ਰਾਜਧਾਨੀ 'ਚ ਬ੍ਰਿਟਿਸ਼ ਦੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਦਸਤਕ
NEXT STORY