ਬੋਗੋਟਾ(ਭਾਸ਼ਾ)— ਦੱਖਣੀ ਅਮਰੀਕੀ ਦੇਸ਼ ਕੋਲੰਬੀਆ 'ਚ ਇਕ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਕੋਲੰਬੀਆ ਦੇ ਸਿਵਲ ਐਰੋਸਿਵਿਲ ਦੀ ਵਿਸ਼ੇਸ਼ ਪ੍ਰਸ਼ਾਸਨਿਕ ਇਕਾਈ ਨੇ ਇਸ ਦੀ ਜਾਣਕਾਰੀ ਦਿੱਤੀ। ਦੁਰਘਟਨਾ ਦਾ ਸ਼ਿਕਾਰ ਹੋਏ ਜਹਾਜ਼ ਦੀ ਪਛਾਣ ਡਗਲਸ ਡੀ. ਸੀ.-3 ਦੇ ਰੂਪ 'ਚ ਕੀਤੀ ਗਈ ਹੈ। ਇਹ ਜਹਾਜ਼ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋਇਆ। ਜਹਾਜ਼ ਵਿਲਾਵਿਸੇਂਸਿਓ ਸ਼ਹਿਰ 'ਚ ਹਵਾਈ ਅੱਡੇ 'ਤੇ ਰਜਿਸਟਰਡ ਸੀ।
ਜਾਣਕਾਰੀ ਮੁਤਾਬਕ ਜਹਾਜ਼ 'ਚ ਸਵਾਰ ਤਾਰਾਰੀਆ ਦੀ ਮੇਅਰ, ਉਸ ਦਾ ਪਤੀ ਤੇ ਬੱਚੀ ਵੀ ਮਾਰੇ ਗਏ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਰਾ ਪਰਿਵਾਰ ਇਕੱਠੇ ਘੁੰਮਣ ਲਈ ਗਿਆ ਸੀ। ਜਹਾਜ਼ ਦੇ ਮਲਬੇ 'ਚੋਂ ਨਿਕਲਣ ਵਾਲੀ ਅੱਗ ਕਾਰਨ ਦੂਰ ਤਕ ਇਸ ਦਾ ਸੇਕ ਜਾ ਰਿਹਾ ਸੀ ਅਤੇ ਨੇੜਲੇ ਲੋਕਾਂ ਨੂੰ ਇਸ ਤੋਂ ਦੂਰੀ ਰੱਖਣ ਦੀ ਸਲਾਹ ਦਿੱਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦ ਜਹਾਜ਼ ਨੂੰ ਸਿਗਨਲ ਨਹੀਂ ਮਿਲ ਰਿਹਾ ਸੀ ਤਾਂ ਪਾਇਲਟ ਨੇ ਇਸ ਸਬੰਧੀ ਕਾਲ ਵੀ ਕੀਤੀ ਸੀ।
ਐਰੋਸਿਵਿਲ ਏਜੰਸੀ ਨੇ ਟਵਿੱਟਰ 'ਤੇ ਕਿਹਾ,''ਅਸੀਂ ਸੈਨ ਜੋਸ ਡੇਲ ਗਵਾਵਿਆਰੇ ਅਤੇ ਵਿਲਾਵਿਸੇਂਸਿਓ ਵਿਚਕਾਰ ਹਵਾਈ ਮਾਰਗ ਨੂੰ ਕਵਰ ਕਰਨ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ 'ਤੇ ਦੁੱਖ ਪ੍ਰਗਟ ਕਰਦੇ ਹਾਂ। ਐਰੋਸਿਵਿਲ ਏਜੰਸੀ ਮੁਤਾਬਕ ਦੁਰਘਟਨਾ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਸਬੰਧਤ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਦਾ ਹਵਾਈ ਖੇਤਰ 11 ਮਾਰਚ ਤੱਕ ਰਹੇਗਾ ਬੰਦ
NEXT STORY