ਪੇਸ਼ਾਵਰ (ਭਾਸ਼ਾ): ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਉਸ ਕਮਾਂਡਰ ਦੇ ਮਾਰੇ ਜਾਣ ਦਾ ਦਾਅਵਾ ਕੀਤਾ, ਜੋ ਵੱਖ-ਵੱਖ ਕਾਨੂੰਨੀ ਏਜੰਸੀਆਂ ਤੇ ਪੋਲੀਓ ਦਲਾਂ 'ਤੇ ਕਈ ਹਮਲੇ ਕਰਨ ਵਿਚ ਸ਼ਾਮਲ ਸੀ।
ਇਹ ਖ਼ਬਰ ਵੀ ਪੜ੍ਹੋ - ਵਿਰਾਟ ਕੋਹਲੀ ਤੇ ਗੌਤਮ ਗੰਭੀਰ ਫਿਰ ਭਿੜੇ, RCB ਦੀ LSG 'ਤੇ ਜਿੱਤ ਮਗਰੋਂ ਹੋਈ ਤਿੱਖੀ ਬਹਿਸ
ਸੁਰੱਖਿਆ ਬਲਾਂ ਨੇ ਦੱਸਿਆ ਕਿ ਦੱਖਣੀ ਵਜੀਰਿਸਤਾਨ ਕਬਾਇਲੀ ਜ਼ਿਲ੍ਹੇ ਦੀ ਹੱਦ ਨਾਲ ਲਗਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਖ਼ੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਚਲਾਈ ਗਈ ਇਕ ਮੁਹਿੰਮ ਦੌਰਾਨ ਪ੍ਰਤੀਬੰਧਤ ਟੀਟੀਪੀ ਸਮੂਹ ਦਾ ਕਮਾਂਡਰ ਅਬਦੁਲ ਜਬਰ ਸ਼ਾਹ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਵਿਚ 2 ਹੋਰ ਅੱਤਵਾਦੀ ਵੀ ਜ਼ਖ਼ਮੀ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ
ਇੱਥੇ ਇਹ ਵੀ ਦੱਸ ਦੇਈਏ ਕਿ ਅਬਦੁਲ ਜਬਰ ਸ਼ਾਹ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਧਾਰਮਿਕ ਸਮੂਹਾਂ ਤੇ ਪੋਲੀਓ ਦਲਾਂ 'ਤੇ ਹਮਲੇ ਤੇ ਟੀ.ਟੀ.ਪੀ. ਲਈ ਜ਼ਬਰੀ ਵਸੂਲੀ ਕਰਨ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੇਸ਼ਾਵਰ ’ਚ ਅਦਾਕਾਰ ਰਾਜ ਕਪੂਰ ਦੀ ਹਵੇਲੀ ’ਤੇ ਮਾਲਕੀ ਮੰਗਣ ਦੀ ਪਟੀਸ਼ਨ ਖਾਰਿਜ
NEXT STORY