ਸਪੋਰਟਸ ਡੈਸਕ: ਸੋਮਵਾਰ ਨੂੰ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਲੋਅ ਸਕੋਰਿੰਗ ਮੁਕਾਬਲੇ ਵਿਚ ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ। ਬੈਂਗਲੁਰੂ ਵੱਲੋਂ ਨਿਰਧਾਰਿਤ 20 ਓਵਰਾਂ ਵਿਚ ਦਿੱਤੇ 127 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਲਖਨਊ ਮਹਿਜ਼ 108 ਦੌੜਾਂ 'ਤੇ ਹੀ ਸਿਮਟ ਗਈ। ਰਾਇਲ ਚੈਲੰਜਰਜ਼ ਬੈਂਗਲੁਰੂ ਜਦੋਂ ਮੈਚ ਜਿੱਤੀ ਤਾਂ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਤੇ ਲਖਨਊ ਸੁਪਰ ਜਾਇੰਟਸ ਦੇ ਮੈਂਟੋਰ ਗੌਤਮ ਗੰਭੀਰ ਆਹਮੋ-ਸਾਹਮਣੇ ਹੋ ਗਏ। ਦੋਹਾਂ ਟੀਮਾਂ ਦੇ ਸਾਥੀਆਂ ਨੇ ਵਿਚ ਆ ਕੇ ਬਚਾਅ ਕੀਤਾ।
ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ
ਪੂਰੀ ਘਟਨਾ ਤੋਂ ਬਾਅਦ ਵਿਰਾਟ ਕੋਹਲੀ ਲੰਬੇ ਸਮੇਂ ਤਕ ਕੇ. ਐੱਲ. ਰਾਹੁਲ ਦੇ ਨਾਲ ਖੜ੍ਹਾ ਹੋ ਕੇ ਇਸ ਮੁੱਦੇ ’ਤੇ ਚਰਚਾ ਕਰਦਾ ਦਿਖਾਈ ਦਿੱਤਾ। ਦੱਸ ਦੇਈਏ ਕਿ ਦੋਵੇਂ ਟੀਮਾਂ ਵਿਚਾਲੇ ਸੈਸ਼ਨ ਦੇ ਪਿਛਲੇ ਮੁਕਾਬਲੇ ਵਿਚ ਵੀ ਦੋਵਾਂ ਵਿਚਾਲੇ ਬਹਿਸ ਹੋਈ ਸੀ ਪਰ ਮੈਚ ਤੋਂ ਬਾਅਦ ਦੋਵਾਂ ਦੀ ਇਕ-ਦੂਜੇ ਨੂੰ ਜੱਫੀ ਪਾਈ ਫੋਟੋ ਬਾਹਰ ਆਈ ਸੀ। ਫੈਨਸ ਨੂੰ ਉਮੀਦ ਸੀ ਕਿ ਸਭ ਕੁਝ ਸਹੀ ਹੋ ਗਿਆ ਪਰ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਤਣਾਅ ਦੇ ਸਬੂਤ ਸਾਹਮਣੇ ਆਉਣ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ - IPL 2023: ਗੇਂਦਬਾਜ਼ਾਂ ਦੇ ਦਮ 'ਤੇ ਜਿੱਤੀ RCB, LSG ਨੂੰ 18 ਦੌੜਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਗੰਭੀਰ ਤੇ ਵਿਰਾਟ ਪਹਿਲਾਂ ਵੀ ਆਈ. ਪੀ. ਐੱਲ.-2013 ਵਿਚ ਜਨਤਕ ਤੌਰ ’ਤੇ ਬਹਿਸਬਾਜ਼ੀ ਕਰਦੇ ਦਿਸੇ ਸਨ। ਇਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ’ਤੇ ਅਕਸਰ ਗੌਤਮ ਗੰਭੀਰ ਵਲੋਂ ਵਿਰਾਟ ਦੇ ਰਵੱਈਏ ’ਤੇ ਸਵਾਲ ਚੁੱਕੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL 2023: ਗੇਂਦਬਾਜ਼ਾਂ ਦੇ ਦਮ 'ਤੇ ਜਿੱਤੀ RCB, LSG ਨੂੰ 18 ਦੌੜਾਂ ਨਾਲ ਹਰਾਇਆ
NEXT STORY