ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ 'ਚ ਤਾਲਿਬਾਨ ਰਾਜ ਅਤੇ ਬਦਹਾਲ ਅਰਥਵਿਵਸਥਾ ਦੇ ਚੱਲਦੇ ਲੋਕ ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਹਾਲਤ ਇੰਨੇ ਬਦਤਰ ਹੁੰਦੇ ਜਾ ਰਹੇ ਹਨ ਕਿ ਕਰਜ਼ ਚੁਕਾਉਣ ਲਈ ਲੋਕ ਆਪਣੇ ਬੱਚਿਆਂ ਨੂੰ ਵੇਚਣ ਲਈ ਮਜ਼ਬੂਰ ਹੋ ਗਏ ਹਨ। ਹੇਰਾਤ ਪ੍ਰਾਂਤ ਤੋਂ ਇਕ ਮਜਬੂਰ ਮਾਂ ਨੂੰ ਪਤੀ ਵਲੋਂ ਲਏ ਗਏ 1500 ਅਮਰੀਕੀ ਡਾਲਰ ਦਾ ਕਰਜ਼ ਨਾ ਚੁਕਾ ਪਾਉਣ 'ਤੇ ਧੀ ਨੂੰ ਸ਼ਾਹੂਕਾਰ ਨੂੰ ਸੌਂਪਣਾ ਪੈ ਸਕਦਾ ਹੈ।
ਸਿਰਿਗੁਲ ਮੁਸਾਜੀ ਨਾਂ ਦੀ ਇਹ ਮਹਿਲਾ ਅਫਗਾਨਿਸਤਾਨ ਦੇ ਹੇਰਾਤ ਪ੍ਰਾਂਤ ਦੇ ਸ਼ਹਿਰ ਸਬਜ ਖੇਤਰ 'ਚ 7 ਬੱਚਿਆਂ ਦੇ ਨਾਲ ਇਕ ਤੰਬੂ 'ਚ ਜ਼ਿੰਦਗੀ ਬਿਤਾ ਰਹੀ ਹੈ। ਮੁਸਾਜੀ ਦੱਸਦੀ ਹੈ ਕਿ ਉਸ ਦੇ ਪਤੀ ਨੇ 1500 ਡਾਲਰ ਭਾਵ 1,10,887 ਭਾਰਤੀ ਰੁਪਏ ਦਾ ਕਰਜ਼ ਲਿਆ ਸੀ। ਉਸ ਦੇ ਕੋਲ ਦੋ ਸਮੇਂ ਦੇ ਖਾਣੇ ਦਾ ਇੰਤਜ਼ਾਮ ਨਹੀਂ ਹੈ, ਅਜਿਹੇ 'ਚ ਉਹ ਇਹ ਕਰਜ਼ ਕਿੰਝ ਚੁਕਾਏਗੀ। ਪਤੀ ਨਸ਼ੇੜੀ ਹੈ ਉਸ ਨੇ ਮੈਨੂੰ ਅਤੇ ਬੱਚਿਆਂ ਨੂੰ ਮਰਨ ਲਈ ਛੱਡ ਦਿੱਤਾ। ਆਖਿਰੀ ਵਾਰ 8 ਮਹੀਨੇ ਪਹਿਲੇ ਉਸ ਨੂੰ ਦੇਖਿਆ ਸੀ। ਪਾਕਿਸਤਾਨੀ ਸਮਾਚਾਰ ਪੱਤਰ ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਮੁਸਾਜੀ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਪਤੀ ਦਾ ਲਿਆ ਕਰਜ਼ ਨਹੀਂ ਚੁਕਾ ਸਕਦੀ ਹੈ ਤਾਂ ਉਸ ਨੂੰ ਆਪਣੀ ਪੰਜ ਸਾਲ ਦੀ ਧੀ ਸਲੀਹਾ ਨੂੰ ਕਰਜ਼ਦਾਤਾ ਨੂੰ ਵੇਚਣਾ ਹੋਵੇਗਾ।
ਉਸ ਦੇ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਕਰਜ਼ ਚੁਕਾ ਦੇਣ ਜਾਂ ਫਿਰ ਆਪਣੀ ਬੱਚੀ ਨੂੰ ਗੁਆ ਦੇਣ। ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ ਜੋ ਮੇਰੀ ਮਦਦ ਕਰ ਸਕੇ। ਕਰਜ਼ਦਾਤਾ ਹਜ਼ਰਤ ਖਾਨ ਦਾ ਕਹਿਣਾ ਹੈ ਕਿ ਮੁਸਾਜੀ ਦੇ ਪਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜ਼ ਲਿਆ ਸੀ। ਉਹ ਵੀ ਗਰੀਬ ਹੈ ਅਤੇ ਆਪਣਾ ਗੁਜਾਰਾ ਕਰਨ ਲਈ ਅਸਮਰਥ ਹੈ। ਅਜਿਹੇ 'ਚ ਉਹ ਆਪਣਾ ਪੈਸਾ ਲੈਣਾ ਚਾਹੁੰਦਾ ਹੈ ਜਾਂ ਫਿਰ ਆਪਣੇ 12 ਸਾਲ ਦੇ ਪੁੱਤਰ ਦਾ ਸਲੀਹਾ ਨਾਲ ਨਿਕਾਹ ਕਰਨਾ ਚਾਹੁੰਦਾ ਹੈ। ਆਖਿਰੀ ਫ਼ੈਸਲਾ ਮੁਸਾਜੀ ਦਾ ਹੀ ਹੋਵੇਗਾ।
ਤਾਲਿਬਾਨ ਨੇ ਛੇਤੀ ਹੀ ਕੁੜੀਆਂ ਲਈ ਸਕੂਲ ਖੋਲ੍ਹਣ ਦਾ ਲਿਆ ਸੰਕਲਪ
NEXT STORY