ਕਿੰਸ਼ਾਸਾ-ਕਾਂਗੋ ਦੇ ਉੱਤਰ-ਪੱਛਮ 'ਚ ਮੋਂਗਲਾ ਸੂਬੇ 'ਚ ਇਸ ਹਫਤੇ ਕਾਂਗੋ ਨਦੀ 'ਚ ਕਿਸ਼ਤੀ ਹਾਦਸਾਗ੍ਰਸਤ ਹੋਣ ਕਾਰਨ 100 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਅਤੇ ਹਾਦਸੇ 'ਚ ਜ਼ਿਉਂਦੇ ਬਚੇ ਲੋਕਾਂ ਮੁਤਾਬਕ ਇਹ ਘਟਨਾ ਮੋਂਗਲਾ ਸੂਬੇ ਦੇ ਬੁੰਬਾ ਸ਼ਹਿਰ ਨੇੜੇ ਸੋਮਵਾਰ ਦੇ ਰਾਤ ਹੋਈ। ਮੋਂਗਲਾ ਸੂਬੇ ਦੇ ਆਜਾਵਾਈ ਅਤੇ ਸੰਚਾਰ ਮੰਤਰੀ ਮਿਸਿਸੋ ਨੇ ਦੱਸਿਆ ਕਿ 61 ਲਾਸ਼ਾਂ ਕੱਢੀਆਂ ਗਈਆਂ ਹਨ। ਮਿਸਿਸੋ ਨੇ ਦੱਸਿਆ ਕਿ ਅਜੇ ਵੀ 100 ਤੋਂ ਜ਼ਿਆਦਾ ਲੋਕ ਲਾਪਤਾ ਹਨ ਜਿਨ੍ਹਾਂ 'ਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਨੂੰ ਕਿਹਾ ਕਿ 30 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : 19 ਮਹੀਨਿਆਂ ਬਾਅਦ ਸਾਨ ਫ੍ਰਾਂਸਿਸੋਕ ਵੱਲ ਕਰੂਜ਼ ਜਹਾਜ਼ ਦੀ ਯਾਤਰਾ ਸ਼ੁਰੂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ-ਅਮਰੀਕਾ ਰੱਖਿਆ ਨੀਤੀ ਸਮੂਹ ਦੀ 16ਵੀਂ ਬੈਠਕ ਵਾਸ਼ਿੰਗਟਨ 'ਚ ਆਯੋਜਿਤ
NEXT STORY