ਓਟਾਵਾ- ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ'ਟੂਲੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸੇ ਹਫ਼ਤੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ।
ਐਰਿਨ ਦੇ ਦਫ਼ਤਰ ਵਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ ਐਰਿਨ ਕੋਰੋਨਾ ਪਾਜ਼ਟਿਵ ਹਨ ਜਦਕਿ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਐਰਿਨ ਇਕਾਂਤਵਾਸ ਹਨ ਤੇ ਉਹ ਠੀਕ ਮਹਿਸੂਸ ਕਰ ਰਹੇ ਹਨ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਇਕ ਹੋਰ ਨੇਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਬਲੋਕ ਕਿਊਬੀਕੋਇਸ ਦੇ ਨੇਤਾ ਯਵੇਸ ਫਰਾਂਕੋਇਸ ਬਲੈਂਚੇਟ ਤੇ ਐਰਿਨ ਇਕ ਕੋਰੋਨਾ ਪਾਜ਼ੀਟਿਵ ਸਟਾਫ ਮੈਂਬਰ ਦੇ ਸੰਪਰਕ ਵਿਚ ਆਏ ਸਨ ਤੇ ਦੋਵੇਂ ਇਕਾਂਤਵਾਸ ਹੋ ਗਏ ਸਨ ਤੇ ਹੁਣ ਦੋਵੇਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਟੋਰੀ ਲੀਡਰ ਤੇ ਉਨ੍ਹਾਂ ਦੇ ਪਰਿਵਾਰ ਦਾ ਵੀਰਵਾਰ ਨੂੰ ਟੈਸਟ ਹੋਇਆ ਸੀ। ਦੋ ਨੇਤਾਵਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਸਿਆਸਤ ਵਿਚ ਹੜਕੰਪ ਮਚ ਗਿਆ ਹੈ ਕਿਉਂਕਿ ਬਹੁਤ ਸਾਰੇ ਨੇਤਾ ਤੇ ਸਟਾਫ ਮੈਂਬਰ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ ਤੇ ਕਈ ਇਕਾਂਤਵਾਸ ਹੋ ਗਏ ਹਨ। ਕੁਝ ਦਿਨਾਂ ਤੱਕ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਪਰ ਕਈ ਨੇਤਾ ਇਕਾਂਤਵਾਸ ਹਨ। ਦੱਸ ਦਈਏ ਕਿ ਐਰਿਨ ਨੇ ਪਿਛਲੇ ਮਹੀਨੇ ਹੀ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਕਮਾਨ ਸੰਭਾਲੀ ਹੈ, ਇਸ ਤੋਂ ਪਹਿਲਾਂ ਐਂਡਰੀਊ ਸ਼ੀਅਰ ਇਸ ਅਹੁਦੇ 'ਤੇ ਸਨ।
ਅਮਰੀਕਾ 'ਚ ਗੋਲੀਬਾਰੀ ਦੌਰਾਨ ਕਾਲਜ ਦੀ ਵਿਦਿਆਰਥਣ ਦੀ ਮੌਤ, 2 ਜ਼ਖ਼ਮੀ
NEXT STORY