ਰਿਚਮੋਂਡ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ। ਅਜਿਹੀ ਹੀ ਰੱਬ ਦੀ ਮਿਹਰ ਵਰਜੀਨੀਆ ਦੀ ਰਹਿਣ ਵਾਲੀ ਬ੍ਰੇਂਡਾ ਗੇਂਟ੍ਰੀ 'ਤੇ ਹੋਈ। ਉਸ ਨੇ ਇਕ-ਦੋ ਵਾਰੀ ਨਹੀਂ ਬਲਕਿ ਲਗਾਤਾਰ ਤੀਜੀ ਵਾਰੀ ਲਾਟਰੀ ਜਿੱਤ ਕੇ ਹੈਟ੍ਰਿਕ ਬਣਾਈ ਹੈ।
ਚਰਚਾ ਇਸ ਗੱਲ ਦੀ ਹੈ ਕਿ ਬ੍ਰੇਂਡਾ ਨੇ ਲਗਾਤਾਰ 5,000, 500 ਅਤੇ ਫਿਰ 5 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਇਹ ਆਪਣੇ ਆਪ ਵਿਚ ਇਕ ਚਮਤਕਾਰ ਹੀ ਹੈ। ਵਰਜੀਨੀਆ ਲਾਟਰੀ ਦੀ ਅਧਿਕਾਰਿਕ ਵੈਬਸਾਈਟ ਮੁਤਾਬਕ ਬ੍ਰੇਂਡਾ ਨੇ ਚਾਰਲੋਟਸਵਿਲ ਸ਼ਹਿਰ ਵਿਚ ਇਕ ਲਾਟਰੀ ਟਿਕਟ '50 ਏਕਸ ਦ ਮਨੀ' ਖਰੀਦਿਆ। ਲਾਟਰੀ ਖਰੀਦਦੇ ਸਮੇਂ ਉਸ ਦੇ ਮਨ ਵਿਚ ਇਕ ਵਾਰੀ ਵੀ ਇਹ ਗੱਲ ਨਹੀਂ ਆਈ ਕਿ ਉਹ ਇਨਾਮ ਵਿਚ ਇਕ ਵੱਡੀ ਰਾਸ਼ੀ ਜਿੱਤ ਜਾਵੇਗੀ। ਲਾਟਰੀ ਲੈ ਕੇ ਉਸ ਨੇ ਸਧਾਰਨ ਤੌਰ 'ਤੇ ਨੰਬਰ ਨੂੰ ਸਕਰੈਚ ਕੀਤਾ। ਇਸ ਮਗਰੋਂ ਬ੍ਰੇਂਡਾ ਨੂੰ ਜਦੋਂ ਪਤਾ ਲੱਗਾ ਕਿ ਉਸ ਨੇ ਇਕ ਵੱਡੀ ਰਾਸ਼ੀ ਜਿੱਤ ਲਈ ਹੈ ਤਾਂ ਉਹ ਖੁਸ਼ੀ ਦੇ ਮਾਰੇ ਉਛਲ ਪਈ। ਇਸ ਬਾਰੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਦੱਸਿਆ। ਫਿਰ ਉਸ ਨੇ ਟਿਕਟ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤਾ।
ਲਾਟਰੀ ਕੰਪਨੀ ਨੇ ਬ੍ਰੇਂਡਾ ਨੂੰ ਦੋ ਵਿਕਲਪ ਦਿੱਤੇ। ਇਕ ਵਿਚ ਇਹ ਕਿ ਉਹ ਪੂਰੀ ਰਾਸ਼ੀ ਇਕੋ ਵਾਰੀ ਹੀ ਲੈ ਸਕਦੀ ਹੈ ਜਾਂ ਫਿਰ ਤਿੰਨ ਸਾਲ ਵਿਚ ਕਿਸ਼ਤਾਂ ਵਿਚ ਥੋੜ੍ਹੇ-ਥੋੜ੍ਹੇ ਪੈਸੇ ਲੈ ਸਕਦੀ ਹੈ। ਬੇਂ੍ਰਡਾ ਨੇ ਪਹਿਲਾਂ ਵਾਲਾ ਵਿਕਲਪ ਚੁਣਿਆ।
ਆਧਿਕਾਰਿਕ ਸਾਈਟ ਮੁਤਾਬਕ ਬ੍ਰੇਂਡਾ ਲਾਟਰੀ ਲੱਗਣ ਦੀ ਗੱਲ 'ਤੇ ਖੁਸ਼ ਵੀ ਸੀ ਅਤੇ ਚਿੰਤਤ ਵੀ। ਬ੍ਰੇਂਡਾ ਨੇ ਕੁੱਲ 5,005,500 ਡਾਲਰ ਦੀ ਰਾਸ਼ੀ ਜਿੱਤੀ ਹੈ ਮਤਲਬ ਲੱਗਭਗ 32.60 ਕਰੋੜ ਰੁਪਏ। ਅਫਸੋਸ ਦੀ ਗੱਲ ਇਹ ਹੈ ਕਿ ਬ੍ਰੇਂਡਾ ਨੇ ਪੂਰੀ ਰਾਸ਼ੀ ਇਕੱਠੀ ਲੈਣ ਦਾ ਵਿਕਲਪ ਚੁਣਿਆ ਹੈ। ਇਸ ਲਈ ਉਸਨੂੰ ਟੈਕਸ ਦੇ ਰੂਪ ਵਿਚ ਜਿੱਤੀ ਹੋਈ ਰਾਸ਼ੀ ਵਿਚੋਂ ਕਰੀਬ 18 ਕਰੋੜ ਰੁਪਏ ਦੇਣ ਪੈਣਗੇ। ਉੱਧਰ ਲਾਟਰੀ ਵੇਚਣ ਵਾਲੇ ਨੂੰ ਕੰਪਨੀ ਵੱਲੋਂ 10 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਗਏ ਹਨ।
ਕੰਬੋਡੀਆ ਦੇ ਬਾਰੇ ਵਿਚ ਬਾਅਦ 'ਚ ਕਦਮ ਚੁੱਕੇਗਾ ਅਮਰੀਕਾ
NEXT STORY