ਵਾਸ਼ਿੰਗਟਨ (ਅਨਸ) - ਕੋਰੋਨਾ ਵਾਇਰਸ ਦਾ ਕਹਿਰ ਅੱਜ ਵੀ ਜਾਰੀ ਹੈ। ਕੋਰੋਨਾ ਦੇ ਕੌਮਾਂਤਰੀ ਮਾਮਲੇ ਵਧ ਕੇ 22 ਕਰੋੜ ਹੋ ਗਏ ਹਨ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 45.6 ਲੱਖ ਹੋ ਗਈ ਹੈ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਇਸੇ ਲਈ 5.42 ਅਰਬ ਲੋਕਾਂ ਦਾ ਵੈਕਸੀਨੇਸ਼ਨ ਹੋ ਚੁੱਕਿਆ ਹੈ।
ਜੌਹਨਸ ਹਾਪਕਿਨਸ ਯੂਨੀਵਰਸਿਟੀ ਦੇ ਐਤਵਾਰ ਸਵੇਰੇ ਤਾਜ਼ਾ ਅਪਡੇਟ ’ਚ ਖੁਲਾਸਾ ਕੀਤਾ ਗਿਆ ਕਿ ਮੌਜੂਦਾ ਕੌਮਾਂਤਰੀ ਮਾਮਲੇ 220,223,874, ਮੌਤ ਦਰ 4,560,045 ਅਤੇ ਟੀਕਾਕਰਨ ਦੀ ਗਿਣਤੀ 5,427,586,210 ਹੋ ਗਈ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲਿਆਂ 39,905,855 ਅਤੇ 648,106 ਮੌਤਾਂ ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਇਨਫੈਕਸ਼ਨ ਦੇ ਮਾਮਲੇ ’ਚ ਭਾਰਤ 32,945,907 ਮਾਮਲਿਆਂ ਦੇ ਨਾਲ ਦੂਜੇ ਸਥਾਨ ’ਤੇ ਹੈ।
ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਦਾ ਸਹਿਯੋਗੀ ਸ਼ਾਹੀ ਸਨਮਾਨ ਦਵਾਉਣ ਦੇ ਦੋਸ਼ਾਂ ਨਾਲ ਘਿਰਿਆ
NEXT STORY