ਕਾਠਮੰਡੂ-ਨੇਪਾਲ ਸਰਕਾਰ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹਾਲ ਦੇ ਵਾਧੇ ਦੇ ਮੱਦੇਨਜ਼ਰ ਮੰਗਲਵਾਰ ਨੂੰ ਕਾਠਮੰਡੂ ਘਾਟੀ 'ਚ ਅੰਸ਼ਿਕ ਲਾਕਡਾਊਨ ਲਾਗੂ ਕਰ ਦਿੱਤਾ ਹੈ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਇਸ ਨੂੰ ਸਮਾਰਟ ਲਾਕਡਾਊਨ ਦੱਸਦੇ ਹੋਏ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜਨਤਕ ਸਥਾਨਾਂ 'ਤੇ 25 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ 'ਚ ਕੋਈ ਪ੍ਰਗਤੀ ਨਹੀਂ ਹੋਈ : ਕ੍ਰੈਮਲਿਨ
ਸਿਹਤ ਮੰਤਰਾਲਾ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲਾ ਦੇ ਨਿਰਦੇਸ਼ 'ਤੇ ਕਾਠਮੰਡੂ ਘਾਟੀ ਦੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਦੀ ਆਵਾਜਾਈ ਅਤੇ ਆਰਥਿਕ ਗਤੀਵਿਧੀਆਂ ਨੂੰ ਸਿੱਧੇ ਪ੍ਰਭਾਵਿਤ ਕੀਤੇ ਬਿਨਾਂ ਕਾਠਮੰਡੂ ਘਾਟੀ ਇਕ ਸਮਾਰਟ ਲਾਕਡਾਊਨ ਲਾਇਆ ਹੈ। ਅਧਿਕਾਰੀਆਂ ਨੇ ਘਾਟੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਜਨਤਕ ਸਥਾਨਾਂ 'ਤੇ 25 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਦੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦਾ ਹੋਇਆ ਦਿਹਾਂਤ
ਮੰਗਲਵਾਰ ਦੁਪਹਿਰ ਕਾਠਮੰਡੂ ਘਾਟੀ 'ਚ ਸਾਰੇ ਤਿੰਨ ਜ਼ਿਲ੍ਹਿਆਂ-ਕਾਠਮੰਡੂ, ਲਲਿਤਪੁਰ ਅਤੇ ਭਕਤਪੁਰ ਦੇ ਮੁੱਖ ਜ਼ਿਲ੍ਹਾ ਅਧਿਕਾਰੀਆਂ ਦੀ ਬੈਠਕ ਦੌਰਾਨ ਨਵੀਂ ਕੋਵਿਡ-19 ਪਾਬੰਦੀਆਂ 'ਤੇ ਫੈਸਲਾ ਲਿਆ ਗਿਆ। ਨੇਪਾਲ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਮਾਮਲਿਆਂ 'ਚ ਲਗਾਤਾਰ ਵਾਧੇ ਦਰਜ ਕੀਤੇ ਜਾ ਰਹੇ ਹਨ, ਜਿਸ 'ਚ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹਿਆਂ 'ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਅਫਗਾਨਿਸਤਾਨ ਲਈ 30.8 ਕਰੋੜ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ 'ਚ ਕੋਈ ਪ੍ਰਗਤੀ ਨਹੀਂ ਹੋਈ : ਕ੍ਰੈਮਲਿਨ
NEXT STORY