ਜਨੇਵਾ- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਗੇਬ੍ਰੇਯਸਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਦੁਨੀਆ ਭਰ ਵਿਚ ਆਈ ਕਮੀ ਉਤਸ਼ਾਹਤ ਕਰਨ ਵਾਲੀ ਹੈ ਪਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦਗਾਰ ਰਹੀਆਂ ਪਾਬੰਦੀਆਂ ਵਿਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਗੇਬ੍ਰੇਯਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਭਰ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਲਗਾਤਾਰ ਚੌਥੇ ਹਫ਼ਤੇ ਕਮੀ ਆਈ ਹੈ ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਦੂਜੇ ਹਫ਼ਤੇ ਕਮੀ ਆਈ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੰਕ੍ਰਮਿਤਾਂ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਇਹ ਕਮੀ ਜਨ ਸਿਹਤ ਸਬੰਧੀ ਕਦਮਾਂ ਨੂੰ ਸਖ਼ਤੀ ਨਾਲ ਲਾਗੂ ਕੀਤੇ ਜਾਣ ਕਾਰਨ ਆਈ ਹੈ। ਅਸੀਂ ਸਾਰੇ ਗਿਣਤੀ ਵਿਚ ਆਈ ਕਮੀ ਨਾਲ ਉਤਸ਼ਾਹਿਤ ਹੈ ਪਰ ਮੌਜੂਦਾ ਸਥਿਤੀ ਨਾਲ ਸੰਤੁਸ਼ਟ ਹੋ ਜਾਣਾ ਵਾਇਰਸ ਜਿੰਨਾ ਹੀ ਖ਼ਤਰਨਾਕ ਹੋਵੇਗਾ।
ਗੇਬ੍ਰੇਯਸਸ ਨੇ ਕਿਹਾ ਕਿ ਅਜੇ ਇਹ ਸਮਾਂ ਨਹੀਂ ਆਇਆ ਕਿ ਕੋਈ ਵੀ ਦੇਸ਼ ਪਾਬੰਦੀਆਂ ਵਿਚ ਢਿੱਲ ਦੇਵੇ। ਜੇਕਰ ਹੁਣ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋਵੇਗੀ ਕਿਉਂਕਿ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਡਬਲਿਊ ਐੱਚ. ਓ. ਨੇ ਦੱਸਿਆ ਕਿ ਦੁਨੀਆ ਭਰ ਵਿਚ ਵਾਇਰਸ ਦੇ 19 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਤੋਂ ਪਹਿਲੇ ਹਫ਼ਤਿਆਂ ਵਿਚ ਇਹ ਗਿਣਤੀ 32 ਲੱਖ ਸੀ। ਉਨ੍ਹਾਂ ਕਿਹਾ ਕਿ ਸੰਕਰਮਣ ਦੇ ਸੰਭਾਵਿਤ ਸਰੋਤ ਦਾ ਪਤਾ ਲੱਗਣ ਲਈ ਹਾਲ ਵਿਚ ਚੀਨ ਦੀ ਯਾਤਰਾ ਕਰਨ ਵਾਲਾ ਡਬਲਿਊ. ਐੱਚ. ਓ. ਮਾਹਿਰ ਮਿਸ਼ਨ ਆਪਣੇ ਅਧਿਐਨ ਦਾ ਸਾਰ ਅਗਲੇ ਹਫ਼ਤੇ ਪੇਸ਼ ਕਰੇਗਾ।
ਬਰਮਿੰਘਮ ਦੀਆਂ ਸੜਕਾਂ 'ਤੇ ਜਾਨ ਬਚਾਉਣ ਲਈ ਬੁੱਚੜਖਾਨੇ 'ਚੋਂ ਬਚ ਨਿਕਲਿਆ ਭੇਡਾਂ ਦਾ ਝੁੰਡ
NEXT STORY