Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    4:29:48 AM

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਜੰਗ ਕਾਰਨ ਯੂਕ੍ਰੇਨ ਨੂੰ ਲੋੜੀਂਦੀ ਸਪਲਾਈ ’ਚ ਕਮੀ ਹੋਣ ਨਾਲ ਰੂਸ ਨੂੰ ਵੱਡਾ ਫਾਇਦਾ

BLOG News Punjabi(ਬਲਾਗ)

ਈਰਾਨ ਜੰਗ ਕਾਰਨ ਯੂਕ੍ਰੇਨ ਨੂੰ ਲੋੜੀਂਦੀ ਸਪਲਾਈ ’ਚ ਕਮੀ ਹੋਣ ਨਾਲ ਰੂਸ ਨੂੰ ਵੱਡਾ ਫਾਇਦਾ

  • Edited By Rakesh,
  • Updated: 07 Mar, 2026 04:08 PM
Blog
ukraine s lack of essential supplies is a major advantage for russia
  • Share
    • Facebook
    • Tumblr
    • Linkedin
    • Twitter
  • Comment

ਦਹਾਕਿਆਂ ’ਚ ਹੋਣ ਵਾਲੇ ਸਭ ਤੋਂ ਵੱਡੇ ਅਮਰੀਕੀ ਫੌਜੀ ਟਕਰਾਅ ਦੇ ਸ਼ੁਰੂਆਤੀ ਦਿਨਾਂ ’ਚ ਰੂਸ ਸਭ ਤੋਂ ਵੱਡੇ ਜੇਤੂਆਂ ’ਚੋਂ ਇਕ ਹੈ, ਕਿਉਂਕਿ ਈਰਾਨੀ ਮਿਜ਼ਾਈਲਾਂ ਨੇ ਯੂਕ੍ਰੇਨ ਦੇ ਪੈਟ੍ਰਿਅਟ ਇੰਟਰਸੈਪਟਰ ਦੇ ਭੰਡਾਰ ਨੂੰ ਘਟਾ ਦਿੱਤਾ ਹੈ, ਜਿਨ੍ਹਾਂ ਦੀ ਯੂਕ੍ਰੇਨ ਨੂੰ ਆਪਣੀ ਰੱਖਿਆ ਲਈ ਲੋੜ ਹੈ।

ਈਰਾਨ ਮੁਹਿੰਮ ਤੋਂ ਪਹਿਲਾਂ ਵੀ, ਅਮਰੀਕਾ ’ਚ ਬਣੀ ਪੈਟ੍ਰਿਅਟ ਪ੍ਰਣਾਲੀ ਦੇ ਉਤਪਾਦਨ ’ਚ ਆਈਆਂ ਰੁਕਾਵਟਾਂ ਨੇ ਯੂਕ੍ਰੇਨ ਦੇ ਭੰਡਾਰ ਨੂੰ ਖਤਮ ਕਰ ਦਿੱਤਾ ਸੀ ਅਤੇ ਯੂਰਪੀ ਸਹਿਯੋਗੀਆਂ ਨੂੰ ਸਾਲਾਂ ਤੱਕ ਉਡੀਕ ਸੂਚੀ ’ਚ ਪਾ ਦਿੱਤਾ ਸੀ। ਇਨ੍ਹਾਂ ਕਮੀਆਂ ਨੇ ਰੂਸ ਨੂੰ ਯੂਕ੍ਰੇਨ ਦੀ ਹਵਾਈ ਸੁਰੱਖਿਆ ’ਚ ਸੰਨ੍ਹ ਲਾਉਣ ਦਾ ਮੌਕਾ ਦਿੱਤਾ, ਜਿਸ ਨਾਲ ਉਸ ਦੀ ਬਿਜਲੀ ਪ੍ਰਣਾਲੀ ਢਹਿ-ਢੇਰੀ ਹੋ ਗਈ ਅਤੇ ਯੂਕ੍ਰੇਨੀ ਸ਼ਹਿਰਾਂ ’ਚ ਬਿਜਲੀ ਗੁੱਲ ਹੋ ਗਈ।

ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਲਈ ਅਮਰੀਕਾ ਅਤੇ ਖਾੜੀ ਦੇਸ਼ਾਂ ਨੇ ਜੰਗ ਦੇ ਸ਼ੁਰੂਆਤੀ ਦਿਨਾਂ ’ਚ ਸੈਂਕੜੇ ਇੰਟਰਸੈਪਟਰ ਮਿਜ਼ਾਈਲਾਂ ਦਾਗੀਆਂ ਹਨ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਲਗਾਤਾਰ ਹਮਲੇ ਦੀ ਸਥਿਤੀ ’ਚ ਖਾੜੀ ਦੇਸ਼ਾਂ ਕੋਲ ਸਿਰਫ ਕੁਝ ਦਿਨਾਂ ਤੱਕ ਚੱਲਣ ਲਾਇਕ ਇੰਟਰਸੈਪਟਰ ਮਿਜ਼ਾਈਲਾਂ ਬਚੀਆਂ ਹਨ, ਜਿਸ ਨਾਲ ਵਾਸ਼ਿੰਗਟਨ ਨੂੰ ਹਿੰਦ-ਪ੍ਰਸ਼ਾਂਤ ਅਤੇ ਹੋਰ ਖੇਤਰੀ ਭੰਡਾਰਾਂ ਤੋਂ ਮਿਜ਼ਾਈਲਾਂ ਮੰਗਵਾਉਣੀਆਂ ਪੈ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਹੋ ਜਾਵੇਗੀ।

ਇੰਟਰਸੈਪਟਰ, ਪੀ. ਏ. ਸੀ.-3 ਦਾ 2025 ਤੱਕ ਅਮਰੀਕਾ ’ਚ ਕੁੱਲ ਉਤਪਾਦਨ ਮਹਿਜ਼ 600 ਤੋਂ ਥੋੜ੍ਹਾ ਜਿਹਾ ਵੱਧ ਸੀ। ਇਕ ਬੈਲਿਸਟਿਕ ਮਿਜ਼ਾਈਲ ਨੂੰ ਨਸ਼ਟ ਕਰਨ ਲਈ ਆਮ ਤੌਰ ’ਤੇ ਘੱਟੋ-ਘੱਟ 2 ਪੈਟ੍ਰਿਅਟ ਇੰਟਰਸੈਪਟਰਾਂ ਦੀ ਲੋੜ ਹੁੰਦੀ ਹੈ ਅਤੇ ਜੇਕਰ ਪਹਿਲਾ ਜੋੜਾ ਅਸਫਲ ਹੋ ਜਾਂਦਾ ਹੈ, ਤਾਂ ਅਕਸਰ ਤੀਜੇ ਜਾਂ ਵੱਧ ਇੰਟਰਸੈਪਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਰੋੜਾਂ ਡਾਲਰਾਂ ਦੇ ਇੰਟਰਸੈਪਟਰ ਦਾ ਉਤਪਾਦਨ ਸੀਮਤ ਹੈ ਅਤੇ ਇਸ ’ਚ ਮਹੀਨੇ ਲੱਗ ਸਕਦੇ ਹਨ, ਜਿਸ ਦੇ ਪੁਰਜ਼ੇ ਪੂਰੇ ਅਮਰੀਕਾ ਤੋਂ ਅਤੇ ਸਪੇਨ ਵਰਗੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਂਦੇ ਹਨ।

“ਸਾਡੇ ਲਈ ਇਹ ਜੀਵਨ ਦਾ ਸਵਾਲ ਹੈ।” ਵਲੋਦੀਮੀਰ ਜ਼ੈਲੇਂਸਕੀ ਨੇ ਵਿਚੋਲਿਆਂ ਬਾਰੇ ਕਿਹਾ। ਉਨ੍ਹਾਂ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਯੂਰਪੀ ਭਾਈਵਾਲਾਂ ਨਾਲ ਸੰਪਰਕ ਕੀਤਾ ਸੀ, ਤਾਂ ਜੋ ਇਹ ਪੁੱਛਿਆ ਜਾ ਸਕੇ ਕਿ ਕੀ ਈਰਾਨ ਸੰਘਰਸ਼ ਨਾਲ ਸਪਲਾਈ ’ਚ ਹੋਰ ਰੁਕਾਵਟ ਆਵੇਗੀ।

ਯੂਕ੍ਰੇਨ ਲਈ ਸਭ ਤੋਂ ਵੱਡਾ ਖਤਰਾ ਰੂਸ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਹਨ ਅਤੇ ਇਸ ਦਾ ਇਕੋ-ਇਕ ਹੱਲ ਪੈਟ੍ਰਿਅਟ ਪ੍ਰਣਾਲੀ ਹੈ, ਇਹ ਗੱਲ ਯੂਕ੍ਰੇਨ ਦੀ ਹਵਾਈ ਫੌਜ ਦੇ ਉਪ ਮੁਖੀ ਕਰਨਲ ਪਾਵਲੋ ਯੇਲੀਜ਼ਾਰੋਵ ਨੇ ਕਹੀ। ਯੂਕ੍ਰੇਨੀ ਅਤੇ ਪੱਛਮੀ ਖੁਫੀਆ ਏਜੰਸੀਆਂ ਅਨੁਸਾਰ, ਰੂਸ ਹੁਣ ਪ੍ਰਤੀ ਮਹੀਨਾ ਲੱਗਭਗ 80 ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਕਰਨ ਦੇ ਸਮਰੱਥ ਹੈ। ਯੂਕ੍ਰੇਨ ਦੀ ਹਵਾਈ ਫੌਜ ਦਾ ਅੰਦਾਜ਼ਾ ਹੈ ਕਿ ਉਸ ਨੂੰ ਘੱਟੋ-ਘੱਟ 60 ਪੀ. ਏ. ਸੀ.-3 ਮਿਜ਼ਾਈਲਾਂ ਦੀ ਲੋੜ ਹੈ।

ਰੂਸੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਦਾ ਮੁਕਾਬਲਾ ਕਰਨ ਲਈ ਹਰ ਮਹੀਨੇ ਇੰਟਰਸੈਪਟਰ ਮਿਜ਼ਾਈਲਾਂ ਦੀ ਲੋੜ ਹੁੰਦੀ ਹੈ। ਫਰਵਰੀ ’ਚ, ਜਰਮਨ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਆਪਣੇ ਯੂਕ੍ਰੇਨੀ ਹਮਰੁਤਬਾ ਫੈਡੋਰੋਵ ਦੀ ਭਾਵੁਕ ਅਪੀਲ ਤੋਂ ਬਾਅਦ, ਯੂਰਪੀ ਨਾਟੋ ਭਾਈਵਾਲਾਂ ਨੂੰ ਇਸ ਲੋੜ ਨੂੰ ਪੂਰਾ ਕਰਨ ਲਈ ਮਿਜ਼ਾਈਲਾਂ ਦਾਨ ਕਰਨ ਦੀ ਅਪੀਲ ਕੀਤੀ। ਨਾਟੋ ਦੇ ਭੰਡਾਰ ਕਿੰਨੇ ਘਟ ਗਏ ਹਨ, ਇਸ ਦਾ ਸੰਕੇਤ ਇਹ ਹੈ ਕਿ ਇਨ੍ਹਾਂ ’ਚੋਂ ਸਿਰਫ 5 ਮਿਜ਼ਾਈਲਾਂ ਦਾ ਹੀ ਜਰਮਨੀ ਵੱਲੋਂ ਪੱਕੇ ਤੌਰ ’ਤੇ ਵਾਅਦਾ ਕੀਤਾ ਗਿਆ ਹੈ।

ਰੂਸ ਵੱਲੋਂ ਰੋਜ਼ਾਨਾ ਸੈਂਕੜੇ ਸ਼ਾਹੇਦ-ਕਿਸਮ ਦੇ ਕਿੱਲਰ ਡਰੋਨ ਵੀ ਦਾਗੇ ਜਾ ਰਹੇ ਹਨ, ਜੋ ਸਭ ਤੋਂ ਪਹਿਲਾਂ ਈਰਾਨ ’ਚ ਵਿਕਸਿਤ ਕੀਤੇ ਗਏ ਸਨ ਅਤੇ ਮਾਸਕੋ ਤਹਿਰਾਨ ਦੇ ਨਾਲ 2023 ਦੇ ਤਕਨਾਲੋਜੀ ਤਬਾਦਲੇ ਦੇ ਸਮਝੌਤੇ ਤੋਂ ਬਾਅਦ ਇਨ੍ਹਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਦੇ ਸਮਰੱਥ ਹੈ।

ਟਿੱਪਣੀ ਲਈ ਪੁੱਛੇ ਜਾਣ ’ਤੇ, ਵ੍ਹਾਈਟ ਹਾਊਸ ਦੀ ਉਪ ਪ੍ਰੈੱਸ ਸਕੱਤਰ ਅੰਨਾ ਕੇਲੀ ਨੇ ਰਾਸ਼ਟਰਪਤੀ ਦੀਆਂ ਜਨਤਕ ਟਿੱਪਣੀਆਂ ਦਾ ਹਵਾਲਾ ਦਿੱਤਾ। ‘ਟਰੂਥ ਸੋਸ਼ਲ’ ਪੋਸਟ ’ਚ, ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਯੂਕ੍ਰੇਨ ਨੂੰ ਉੱਚ ਦਰਜੇ ਦੇ ਗੋਲਾ-ਬਾਰੂਦ ਦੀ ਵੱਡੀ ਸਪਲਾਈ ਦੇਣ ਦਾ ਦੋਸ਼ ਲਾਇਆ।

ਯੂਕ੍ਰੇਨ ’ਚ 4 ਸਾਲਾਂ ਦੀ ਜੰਗ ਦੌਰਾਨ ਪੈਟ੍ਰਿਅਟ ਮਿਜ਼ਾਈਲ ਪੱਛਮੀ ਹਵਾਈ ਰੱਖਿਆ ਪ੍ਰਣਾਲੀਆਂ ਦਾ ਸੁਨਹਿਰੀ ਮਿਆਰ ਸਾਬਤ ਹੋਈ। ਇਹ ਉੱਨਤ ਪ੍ਰਣਾਲੀ ਇਕ ਵਿਸ਼ਾਲ ਖੇਤਰ ’ਚ ਫੈਲੀ ਹੋਣ ਕਾਰਨ ਦੁਸ਼ਮਣਾਂ ਲਈ ਨਸ਼ਟ ਕਰਨੀ ਔਖੀ ਹੈ। ਯੂਕ੍ਰੇਨੀ ਆਪ੍ਰੇਟਰਾਂ ਨੇ ਰੂਸੀ ਹਾਈਪਰਸੋਨਿਕ ਮਿਜ਼ਾਈਲਾਂ ਨੂੰ ਮਾਰ ਡੇਗਣ ਲਈ ਪੈਟ੍ਰਿਅਟ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ, ਖਾਸ ਕਰਕੇ ਜਦੋਂ ਉਹ ਹੇਠਾਂ ਉਤਰਦੇ ਸਮੇਂ ਹੌਲੀ ਹੋ ਜਾਂਦੀਆਂ ਹਨ। ਇਸ ਨਾਲ ਰੱਖਿਆ ਵਿਸ਼ਲੇਸ਼ਕ ਹੈਰਾਨ ਰਹਿ ਗਏ, ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਕਿ ਪੈਟ੍ਰਿਅਟ ਮਿਜ਼ਾਈਲ ਅਜਿਹੀਆਂ ਮਿਜ਼ਾਈਲਾਂ ਨੂੰ ਰੋਕ ਸਕੇਗੀ।

ਪੈਟ੍ਰਿਅਟ ਦੀ ਭਾਰੀ ਮੰਗ ਦੇ ਬਾਵਜੂਦ, ਉਤਪਾਦਨ ’ਚ ਮਾਮੂਲੀ ਵਾਧਾ ਹੋਇਆ ਹੈ। ਇਸ ਪ੍ਰਣਾਲੀ ਦਾ ਉਤਪਾਦਨ ਰੇਥੀਓਨ ਵੱਲੋਂ ਕੀਤਾ ਜਾਂਦਾ ਹੈ, ਜਦਕਿ ਇੰਟਰਸੈਪਟਰ ਲੌਕਹੀਡ ਮਾਰਟਿਨ ਵੱਲੋਂ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਕੰਪਨੀ ਦਾ ਉਤਪਾਦਨ ਵਧ ਕੇ ਸਾਲਾਨਾ ਲੱਗਭਗ 600 ਮਿਜ਼ਾਈਲਾਂ ਤੱਕ ਪਹੁੰਚ ਗਿਆ ਹੈ। ਲੌਕਹੀਡ ਨੇ ਕਿਹਾ ਕਿ ਉਹ 2030 ਦੇ ਅੰਤ ਤੱਕ ਇਨ੍ਹਾਂ ਇੰਟਰਸੈਪਟਰ ਮਿਜ਼ਾਈਲਾਂ ਦਾ ਸਾਲਾਨਾ ਉਤਪਾਦਨ ਵਧਾ ਕੇ 2,000 ਤੱਕ ਕਰਨ ਲਈ ਕੰਮ ਕਰ ਰਹੀ ਹੈ।

ਕੰਪਨੀ ਨੇ ਕਿਹਾ ਕਿ ਉਹ ਕੁਝ ਕਮਜ਼ੋਰ ਪ੍ਰਦਰਸ਼ਨ ਕਰਨ ਵਾਲੇ ਸਪਲਾਇਰਾਂ ਤੋਂ ਪੁਰਜ਼ੇ ਮੰਗਵਾਉਣਾ ਬੰਦ ਕਰ ਸਕਦੀ ਹੈ ਜਾਂ ਬਦਲਵੀਆਂ ਕੰਪਨੀਆਂ ਦੀ ਭਾਲ ਕਰ ਸਕਦੀ ਹੈ, ਜੋ ਮਿਜ਼ਾਈਲ ਬਣਾਉਣ ਲਈ ਲੋੜੀਂਦੀ ਗੁੰਝਲਦਾਰ ਮਸ਼ੀਨਰੀ ਦਾ ਉਤਪਾਦਨ ਕਰ ਸਕਣ। ਇਹ ਮਿਜ਼ਾਈਲ ਸੈਂਕੜੇ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਣ ਵਾਲੇ ਗੋਲੇ ਦਾ ਪਿੱਛਾ ਕਰ ਕੇ ਉਸ ਨੂੰ ਨਕਾਰਾ ਕਰ ਸਕਦੀ ਹੈ। ਰੱਖਿਆ ਵਿਸ਼ਲੇਸ਼ਕ ਇਸ ਤਕਨੀਕੀ ਉਪਲਬਧੀ ਦੀ ਤੁਲਨਾ ਇਕ ਗੋਲੀ ਨਾਲ ਦੂਜੀ ਗੋਲੀ ਨੂੰ ਮਾਰਨ ਨਾਲ ਕਰਦੇ ਹਨ।

ਜਰਮਨੀ, ਜੋ ਯੂਕ੍ਰੇਨ ਦਾ ਸਭ ਤੋਂ ਵੱਡਾ ਯੂਰਪੀ ਸਮਰਥਕ ਹੈ, ਨੇ 2024 ’ਚ ਲਗਭਗ 2 ਬਿਲੀਅਨ ਯੂਰੋ ਪ੍ਰਤੀ ਸਿਸਟਮ (2.33 ਬਿਲੀਅਨ ਡਾਲਰ ਦੇ ਬਰਾਬਰ) ਦੀ ਲਾਗਤ ਨਾਲ 8 ਨਵੇਂ ਪੈਟ੍ਰਿਅਟ ਸਿਸਟਮਾਂ ਦਾ ਆਰਡਰ ਦਿੱਤਾ ਸੀ ਪਰ ਜਰਮਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤੱਕ ਡਲਿਵਰੀ ਦੀ ਆਰਜ਼ੀ ਤਰੀਕ ਵੀ ਨਹੀਂ ਮਿਲੀ ਹੈ। ਹੁਣ ਤੱਕ ਯੂਕ੍ਰੇਨ ਨੇ ਰੂਸੀ ਖਤਰੇ ਨੂੰ ਬੇਅਸਰ ਕੀਤੇ ਬਿਨਾਂ ਆਪਣੇ ਰੱਖਿਆਤਮਕ ਹਥਿਆਰਾਂ ਦੇ ਭੰਡਾਰ ਦੀ ਲਗਭਗ ਪੂਰੀ ਵਰਤੋਂ ਕਰ ਲਈ ਹੈ।

ਬੋਜਨ ਪੈਂਸੇਵਸਕੀ, ਡੂ ਹਿੰਸ਼ੌ
 

  • Ukraine
  • lack of essential supplie
  • US military confrontation
  • advantage for Russia

ਵਿਰੋਧੀ ਧਿਰ ਦਾ ਭਾਜਪਾ ’ਤੇ ਬਿਹਾਰ ’ਚ ਸਿਆਸੀ ਅਗਵਾ ਦਾ ਦੋਸ਼

NEXT STORY

Stories You May Like

  • iran israel war deepens energy crisis  iea reduces supply demand estimates
    ਈਰਾਨ-ਇਜ਼ਰਾਈਲ ਜੰਗ ਨਾਲ ਊਰਜਾ ਸੰਕਟ ਹੋਇਆ ਡੂੰਘਾ, IEA ਨੇ ਮੰਗ-ਸਪਲਾਈ ਦੇ ਘਟਾਏ ਅੰਦਾਜ਼ੇ
  • donald trump iran war very close to over
    ਡੋਨਾਲਡ ਟਰੰਪ ਦਾ ਵੱਡਾ ਬਿਆਨ: "ਈਰਾਨ ਨਾਲ ਜੰਗ ਖ਼ਤਮ ਹੋਣ ਦੇ ਕੰਢੇ"
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • russia gave advice to america
    ਈਰਾਨ ਦੇ ਸਮਰਥਨ 'ਚ ਆਇਆ ਰੂਸ! ਅਮਰੀਕਾ ਨੂੰ ਦੇ'ਤੀ ਨਸੀਹਤ
  • trump statement on ceasefire
    ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ ਜੰਗਬੰਦੀ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
  • concession on strait of hormuz fees
    ਈਰਾਨ ਦਾ ਵੱਡਾ ਫੈਸਲਾ, ਰੂਸ ਅਤੇ ਕਈ ਹੋਰ ਦੇਸ਼ਾਂ ਨੂੰ 'ਹੋਰਮੁਜ਼' ਦੀ ਟ੍ਰਾਂਜ਼ਿਟ ਫੀਸ 'ਚ ਦਿੱਤੀ ਛੋਟ
  • america s big blow to russia and iran
    ਰੂਸ ਤੇ ਈਰਾਨ ਨੂੰ ਅਮਰੀਕੀ ਵਿੱਤ ਮੰਤਰੀ ਦਾ ਵੱਡਾ ਝਟਕਾ: ਤੇਲ ਦੀ ਵਿਕਰੀ 'ਤੇ ਹੁਣ ਨਹੀਂ ਮਿਲੇਗੀ ਕੋਈ ਛੋਟ
  • bob fd   rs 1 25 lakh will be made in 5 years  senior citizens will benefit
    BOB FD: 5 ਸਾਲਾਂ 'ਚ 1.25 ਲੱਖ ਰੁਪਏ ਦੇ ਬਣ ਜਾਣਗੇ ਇੰਨੇ ਪੈਸੇ, ਜਾਣੋ ਸੀਨੀਅਰ ਸਿਟੀਜ਼ਨਾਂ ਨੂੰ ਕਿੰਨਾ ਹੋਵੇਗਾ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +