ਮਾਸਕੋ-ਰੂਸ 'ਚ ਟੀਕਾਕਰਨ ਦੀ ਹੌਲੀ ਦਰ ਅਤੇ ਸਰਕਾਰ ਦੀਆਂ ਸਖਤ ਪਾਬੰਦੀਆਂ ਲਾਉਣ ਤੋਂ ਇਨਕਾਰ ਕਰਨ ਦਰਮਿਆਨ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰੋਜ਼ਾਨਾ ਮਾਮਲੇ ਅਤੇ ਮ੍ਰਿਤਕਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਦਰਜ ਕੀਤੀ ਗਈ। ਰੂਸ ਦੇ ਸਰਕਾਰੀ ਕੋਰੋਨਾ ਵਾਇਰਸ ਕਾਰਜ ਬਲ ਨੇ ਦੱਸਿਆ ਕਿ ਇਨਫੈਕਸ਼ਨ ਦੇ 29,409 ਨਵੇਂ ਮਾਮਲੇ ਜੋ ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਹਨ ਅਤੇ ਦਸੰਬਰ 'ਚ ਮਹਾਮਾਰੀ ਦੇ ਮਾਮਲਿਆਂ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਥੋੜ੍ਹੇ ਹੀ ਘੱਟ ਹਨ।
ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ 'ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼
ਸੋਮਵਾਰ ਨੂੰ 957 ਅਤੇ ਮਰੀਜ਼ਾਂ ਨੇ ਇਸ ਮਹਾਮਾਰੀ ਦੇ ਕਾਰਨ ਜਾਨ ਗੁਆਈ। ਸਰਕਾਰ ਦੇ ਇਕ ਕਾਰਜ ਬਲ ਮੁਤਾਬਕ ਰੂਸ 'ਚ ਪਹਿਲਾਂ ਹੀ ਮ੍ਰਿਤਕਾਂ ਦੀ ਗਿਣਤੀ ਯੂਰਪ 'ਚ ਸਭ ਤੋਂ ਜ਼ਿਆਦਾ ਹੈ। ਦੇਸ਼ 'ਚ 2,17,000 ਤੋਂ ਜ਼ਿਆਦਾ ਲੋਕ ਇਸ ਇਨਫੈਕਸ਼ਨ ਤੋਂ ਜਾਨ ਗੁਆ ਚੁੱਕੇ ਹਨ। ਇਨਫੈਕਸ਼ਨ ਅਤੇ ਮੌਤ ਦੇ ਮਾਮਲਿਆਂ 'ਚ ਵਾਧਾ ਪਿਛਲੇ ਮਹੀਨੇ ਸ਼ੁਰੂ ਹੋਇਆ ਅਤੇ ਸਰਕਾਰ ਨੇ ਟੀਕਾਕਰਨ ਦੀ ਹੌਲੀ ਦਰ ਨੂੰ ਇਸ ਦੇ ਲਈ ਜ਼ਿੰਮੇਵਾਰੀ ਠਹਿਰਾਇਆ ਹੈ।
ਇਹ ਵੀ ਪੜ੍ਹੋ : ਟੈਕਸਾਸ : ਘਰ ਨੇੜਿਓਂ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਮਿਲਿਆ
ਉਪ ਪ੍ਰਧਾਨ ਮੰਤਰੀ ਤਾਤਿਯਾਨਾ ਗੋਲੀਕੋਵਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੀ ਤਕਰੀਬਨ 33 ਫੀਸਦੀ ਆਬਾਦੀ ਨੇ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖੁਰਾਕ ਲਈ ਹੈ ਅਤੇ ਕਰੀਬ 29 ਫੀਸਦੀ ਨੇ ਹੀ ਪੂਰੀ ਖੁਰਾਕ ਲਈ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧਣ 'ਤੇ ਚਿੰਤਾ ਜਤਾਈ ਅਤੇ ਕਿਹਾ ਕਿ ਕੁਝ ਖੇਤਰਾਂ 'ਚ ਤਾਂ ਹਸਪਤਾਲ ਭਰ ਚੁੱਕੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਇਥੇ ਟੀਕਾਕਰਨ ਦੀ ਦਰ ਬਹੁਤ ਘੱਟ ਹੈ ਇਸ ਲਈ ਮ੍ਰਿਤਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ 'ਤੇ ਕੀਤੇ ਦਸਤਖਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
NEXT STORY