ਬਰਲਿਨ- ਜਰਮਨੀ ਦੇ ਸਿੱਖਿਆ ਮੰਤਰੀ ਅੰਜਾ ਕਾਰਲੀਜੇਕ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ 2021 ਦੇ ਮੱਧ ਤੋਂ ਪਹਿਲਾਂ ਵਿਆਪਕ ਰੂਪ ਨਾਲ ਉਪਲਬਧ ਨਹੀਂ ਹੋ ਸਕੇਗਾ।
ਕਾਰਲੀਜੇਕ ਨੇ ਕਿਹਾ ਕਿ ਅਸੀਂ ਅਜੇ ਤੱਕ ਕੋਰੋਨਾ ਦਾ ਟੀਕਾ ਤਿਆਰ ਨਹੀਂ ਕਰ ਸਕੇ ਹਾਂ ਅਤੇ ਆਉਣ ਵਾਲੇ ਹਫਤੇ ਵਿਚ ਕਾਫ਼ੀ ਕੁਝ ਹੋਣਾ ਹੈ। ਉਨ੍ਹਾਂ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੋਰੋਨਾ ਦਾ ਟੀਕਾ ਜਲਦ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਪਹਿਲ ਹੈ ਤੇ ਟੀਕੇ ਦੀ ਵਰਤੋਂ ਤਦ ਹੀ ਹੋਵੇਗੀ ਜੇ ਇਹ ਪੂਰੀ ਤਰ੍ਹਾਂ ਉਮੀਦਾਂ ਤੇ ਖਰਾ ਉਤਰੇਗਾ।
ਹੁਣ ਤੱਕ ਵਿਸ਼ਵ ਸਿਹਤ ਸੰਸਥਾ ਨੇ ਤਕਰੀਬਨ 180 ਟੀਕਾ ਨਿਰਮਾਣ ਰਜਿਸਟਰ ਕੀਤੇ ਹਨ, ਜਿਸ ਤੋਂ 35 ਦਾ ਮਨੁੱਖੀ ਪ੍ਰੀਖਣ ਵੀ ਹੋਇਆ ਹੈ।
ਸਰਕਾਰ ਦੀ ਨਵੀਂ ਤਜਵੀਜ਼ ਤਹਿਤ ਹੋਰ 2000 ਆਸਟ੍ਰੇਲੀਆਈ ਪਰਤ ਸਕਦੇ ਹਨ ਵਾਪਿਸ
NEXT STORY